ਕਾਲਾ ਸੰਘਿਆ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਤਹਿਤ 9 ਨੂੰ ਜਾਵੇਗਾ ਜਥਾ
ਕਾਲ਼ਾ ਸੰਘਿਆਂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਤਹਿਤ ਅਨੰਦਪੁਰ ਸਾਹਿਬ ਤੇ ਨੈਣਾ ਦੇਵੀ ਲਈ 9 ਨੂੰ ਜਾਵੇਗਾ ਜੱਥਾ
Publish Date: Thu, 07 May 2026 09:58 PM (IST)
Updated Date: Thu, 07 May 2026 09:59 PM (IST)

ਸਰਵੇ ਟੀਮ ਤੇ ਆਪ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ : ਪ੍ਰਧਾਨ ਅਰੋੜਾ, ਸਤਨਾਮ ਸੰਘਾ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ ਸਕੀਮ ਮੁੱਖ ਮੰਤਰੀ ਤੀਰਥ ਯਾਤਰਾ ਲਈ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਕਸਬਾ ਕਾਲਾ ਸੰਘਿਆ ਵਿਖੇ ਸਰਵੇ ਕੀਤਾ ਗਿਆ। ਸਰਵੇ ਦੇ ਮੈਂਬਰ ਅੰਕੁਰ ਕੁਮਾਰ, ਮੈਡਮ ਪਰਦੀਪ, ਮੈਡਮ ਸੰਦੀਪ, ਜਸਕਰਨ ਕੌਰ, ਅਰਸ਼ਦੀਪ ਤੇ ਅਭਿਸ਼ੇਕ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਗਿਆ। ਇਸ ਮੌਕੇ ਸਰਵੇ ਟੀਮ ਨਾਲ਼ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਸੰਘਾ, ਬਲਾਕ ਪ੍ਰਧਾਨ ਵਿਜੈ ਕੁਮਾਰ, ਰਾਕੇਸ਼ ਗਿੱਲ ਤੇ ਸੋਸ਼ਲ ਮੀਡੀਆ ਇੰਚਾਰਜ ਜਗਰੂਪ ਸਿੰਘ ਮੌਜੂਦ ਰਹੇ। ਇਸ ਮੌਕੇ ਆਪ ਦੇ ਸਥਾਨਕ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਿੰਡ ਕਾਲਾ ਸੰਘਿਆ ਦੇ ਜਿਹੜੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਹੋਈ ਹੈ, ਉਨ੍ਹਾਂ ਦਾ ਜਥਾ 9 ਮਈ ਦਿਨ ਸ਼ਨੀਵਾਰ ਨੂੰ ਸਵੇਰੇ 9 ਗੁਰਦੁਆਰਾ ਬਾਬਾ ਕਾਹਨ ਦਾਸ ਤੋਂ ਰਵਾਨਾ ਹੋਵੇਗਾ, ਜੋ ਨੈਣਾ ਦੇਵੀ ਤੇ ਅਨੰਦਪੁਰ ਸਾਹਿਬ ਦੇ ਦਰਸ਼ਨ ਲਈ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਯਾਤਰਾ ’ਤੇ ਜਾਣ ਦੇ ਚਾਹਵਾਨ ਜਿਨ੍ਹਾਂ ਦੀ ਉਮਰ ਘੱਟੋ-ਘੱਟ 50 ਸਾਲ ਜਾਂ ਉਸ ਤੋਂ ਵੱਧ ਹੋਣੀ ਲਾਜ਼ਮੀ ਹੈ। ਉਹ ਸ਼ਰਧਾਲੂ ਆਪਣੀ ਬੁਕਿੰਗ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਦੀ ਦੁਕਾਨ ’ਤੇ ਆਪਣਾ ਵੋਟਰ ਕਾਰਡ ਨਾਲ ਲਿਜਾ ਕੇ ਕਰਵਾ ਸਕਦੇ ਹਨ।