ਬਾਬਾ ਸੰਗਤ ਸਿੰਘ ਜੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ
ਬਾਬਾ ਸੰਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ।
Publish Date: Mon, 27 Apr 2026 10:25 PM (IST)
Updated Date: Mon, 27 Apr 2026 10:28 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਤੇ ਬਾਬਾ ਸੰਗਤ ਸਿੰਘ ਖਾਲਸਾ ਦਲ (ਰਜ਼ਿ) ਪੰਜਾਬ, ਸਰਕਲ ਫਗਵਾੜਾ ਵੱਲੋਂ ਤੇ ਸਮੂਹ ਸਾਧ ਸੰਗਤ ਦੇ ਭਰਪੂਰ ਸਹਿਯੋਗ ਨਾਲ ਚਮਕੌਰ ਗੜ੍ਹੀ ਦੇ ਸ੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਜਨਮ ਦਿਵਸ ਦੇ ਸਬੰਧ ਵਿਚ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿਚ ਭਾਈ ਸਤਨਾਮ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਸੰਤ ਬਾਬਾ ਜੀਤ ਸਿੰਘ, ਮੁਖੀ ਨਿਰਮਲ ਕੁੱਟੀਆਂ ਜੌਹਲਾਂ ਵਾਲੇ, ਭਾਈ ਗੁਰਦੀਪ ਸਿੰਘ ਪਰੇਮਪੁਰ ਵਾਲੇ ਜਥਾ, ਭਾਈ ਸ਼ਮਸ਼ੇਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ, ਭਾਈ ਜਸਵਿੰਦਰ ਸਿੰਘ ਛਾਪਾ ਪ੍ਰਚਾਰਕ ਪ੍ਰਚਾਰਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਆਦਿ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਸਮਾਗਮ ਵਿਚ ਸੰਤ ਬਾਬਾ ਜੀਤ ਸਿੰਘ, ਮੁਖੀ ਨਿਰਮਲ ਕੁੱਟੀਆਂ ਜੌਹਲਾਂ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਇਸ ਮੌਕੇ ਸੰਗਤਾਂ ਨਾਲ ਪ੍ਰਵਚਨਾਂ ਦੀ ਸਾਂਝ ਪਾਈ, ਉਨ੍ਹਾਂ ਇਸ ਮੌਕੇ ਚਮਕੌਰਗੜ੍ਹੀ ਦੇ ਸ੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਜਨਮ ਦਿਵਸ ਸਬੰਧੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਸਰਵਣ ਕਰਵਾਇਆ ਤੇ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰਨ ਲਈ ਕਿਹਾ। ਇਸ ਮੌਕੇ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਤੇ ਬਾਬਾ ਸੰਗਤ ਸਿੰਘ ਖਾਲਸਾ ਦਲ(ਰਜ਼ਿ) ਪੰਜਾਬ, ਸਰਕਲ ਫਗਵਾੜਾ ਵੱਲੋਂ ਨਿਰਮਲ ਕੁੱਟੀਆ ਜੌਹਲਾਂ ਦੇ ਮੁਖੀ ਸੰਤ ਬਾਬਾ ਜੀਤ ਸਿੰਘ ਜੀ ਨੂੰ ਸਨਮਾਨ ਚਿੰਨ੍ਹ, ਸਿਰੋਪਾਓ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਸਟੇਜ ਸਕੱਤਰ ਦੀ ਭੂਮਿਕਾ ਭਾਈ ਅੰਮ੍ਰਿਤਪਾਲ ਸਿੰਘ ਹੈੱਡ ਗ੍ਰੰਥੀ ਤੇ ਭਾਈ ਬਲਵਿੰਦਰ ਸਿੰਘ ਹੈੱਡਗ੍ਰੰਥੀ ਨੇ ਬਾਖੂਬੀ ਨਿਭਾਈ। ਇਸ ਮੌਕੇ ਨਰਿੰਦਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ, ਬਾਬਾ ਸੰਗਤ ਸਿੰਘ ਖਾਲਸਾ ਦਲ(ਰਜ਼ਿ) ਪੰਜਾਬ ਦੇ ਪ੍ਰਧਾਨ ਤਰਲੋਚਨ ਸਿੰਘ, ਜਤਿੰਦਰ ਸਿੰਘ ਖਾਲਸਾ ਮੀਤ ਪ੍ਰਧਾਨ, ਮਨਦੀਪ ਸਿੰਘ ਸੰਧੂ, ਗੁਰਦਿਆਲ ਸਿੰਘ ਢਾਡੀ ਜਥਾ, ਜਸਦੇਵ ਸਿੰਘ ਪ੍ਰਿੰਸ, ਡਾ. ਗੁਰਨਾਮ ਸਿੰਘ ਰਸੂਲਪੁਰ ਪ੍ਰਿੰਸੀਪਲ ਸੰਤ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ, ਜਗਜੀਤ ਸਿੰਘ ਆਈਟੀਉ ਸਰਹਾਲਾ, ਜਸਵੀਰ ਸਿੰਘ ਢਿੱਲੋਂ, ਰਜਿੰਦਰ ਸਿੰਘ ਚੰਦੀ, ਰਣਜੀਤ ਸਿੰਘ ਖੁਰਾਣਾ, ਬਲਜਿੰਦਰ ਸਿੰਘ ਠੇਕੇਦਾਰ, ਬੀਬੀ ਸਰਬਜੀਤ ਕੌਰ ਸਾਬਕਾ ਐੱਮਸੀ, ਜਸਵਿੰਦਰ ਸਿੰਘ ਭਗਤਪੁਰਾ ਵਰਿੰਦਰ ਸਿੰਘ ਕੰਬੋਜ, ਹਰਵਿੰਦਰ ਸਿੰਘ ਬਾਵਾ, ਜਸਵੀਰ ਸਿੰਘ ਸੱਗੂ, ਨਛੱਤਰ ਸਿੰਘ ਪੁਆਰ, ਕੁਲਵਿੰਦਰ ਸਿੰਘ ਕਿੰਦਾ, ਬੀਬੀ ਕਮਲਜੀਤ ਕੌਰ ਐੱਮਸੀ, ਬੀਬੀ ਪਰਮਿੰਦਰ ਕੌਰ ਖਾਲਸਾ, ਬੀਬੀ ਪਰਮਜੀਤ ਕੌਰ, ਪਰਮਜੀਤ ਸਿੰਘ ਰਾਣਾ, ਹਰਬਿੰਦਰ ਸਿੰਘ ਗੌਂਸਪੁਰ, ਭੁਪਿੰਦਰ ਸਿੰਘ ਭੁੱਲਾਰਾਈ, ਪਾਲ ਸਿੰਘ, ਨਛੱਤਰ ਸਿੰਘ, ਹਰਜਿੰਦਰ ਸਿੰਘ ਖਾਲਸਾ, ਜਗਜੀਤ ਸਿੰਘ ਸੋਢੀ, ਬੀਬੀ ਬਲਵਿੰਦਰ ਕੌਰ ਸਰਹਾਲਾ, ਬੀਬੀ ਸ਼ੰਤੋਸ ਕੌਰ, ਤਰਸੇਮ ਸਿੰਘ ਸੇਮੀ, ਬਹਾਦਰ ਸਿੰਘ ਸੰਗਤਪੁਰ, ਅਵਤਾਰ ਸਿੰਘ ਮੰਗੀ, ਸਤਨਾਮ ਸਿੰਘ ਅਰਸ਼ੀ, ਜਸਵਿੰਦਰ ਸਿੰਘ ਘੁੰਮਣ, ਮੋਹਣ ਸਿੰਘ ਸ਼ਾਹੀ, ਗੁਰਦੀਪ ਸਿੰਘ ਦੀਪਾ, ਰਵਿੰਦਰ ਸਿੰਘ ਰਾਏ, ਭਾਈ ਬਲਵਿੰਦਰ ਸਿੰਘ ਹੈੱਡ ਗ੍ਰੰਥੀ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਕੇਵਲ ਸਿੰਘ, ਭਾਈ ਹਰਜਿੰਦਰ ਸਿੰਘ ਸਟੋਰ, ਡਾ. ਹਰਮੇਲ ਸਿੰਘ, ਅਰਵਿੰਦਰ ਸਿੰਘ ਨੀਟਾ, ਪਿਆਰਾ ਸਿੰਘ ਲੀਡਰ, ਪਰਮਜੀਤ ਸਿੰਘ ਰਾਣਾ, ਹਰਬਿੰਦਰ ਸਿੰਘ ਗੌਂਸਪੁਰ ਆਦਿ ਹਾਜ਼ਰ ਸਨ।