ਆਨੰਦ ਪਬਲਿਕ ਸਕੂਲ ’ਚ ਮਦਰਜ਼ ਡੇ ’ਤੇ ਸਮਾਰੋਹ ਕਰਵਾਇਆ
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਦਰਜ਼ ਡੇ ਦੇ ਸਬੰਧ ਵਿਚ ਸ਼ਾਨਦਾਰ ਸਮਾਰੋਹ ਕਰਵਾਇਆ
Publish Date: Sat, 09 May 2026 07:42 PM (IST)
Updated Date: Sat, 09 May 2026 07:44 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਮਦਰਜ਼ ਡੇ ਦੇ ਮੌਕੇ ਤੇ ਇਕ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਤੇ ਰੰਗ-ਬਰੰਗਾ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮਾਂ ਦੇ ਪਿਆਰ ਦੀ ਭਾਵਨਾ ਨੂੰ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਸਨਮਾਨਿਤ ਕੀਤਾ ਗਿਆ। ਮਾਣਯੋਗ ਚੇਅਰਪਰਸਨ ਮੈਮ ਸ੍ਰੀਮਤੀ ਵਰਿੰਦਰ ਕੁਮਾਰੀ ਆਨੰਦ, ਡਾਇਰੈਕਟਰ ਮੈਮ ਸ੍ਰੀਮਤੀ ਰੁਚੀ ਆਨੰਦ ਤੇ ਐੱਮਡੀ ਵਿਕਰਮ ਆਨੰਦ ਦੀ ਹਾਜ਼ਰੀ ਨਾਲ ਸਮਾਰੋਹ ਦੀ ਸ਼ੋਭਾ ਹੋਰ ਵਧ ਗਈ। ਇਸ ਮੌਕੇ ਦਾ ਵਿਸ਼ੇਸ਼ ਆਕਰਸ਼ਣ ਕੇਕ ਕਟਿੰਗ ਸਮਾਰੋਹ ਸੀ, ਜਿਸ ਵਿਚ ਸੁੰਦਰ ਤਰੀਕੇ ਨਾਲ ਤਿਆਰ ਕੀਤਾ ਕੇਕ ਚੇਅਰਪਰਸਨ ਸ੍ਰੀਮਤੀ ਵਰਿੰਦਰ ਕੁਮਾਰੀ ਆਨੰਦ ਵੱਲੋਂ ਕਟਿਆ ਗਿਆ। ਸਕੂਲ ਵੱਲੋਂ ਦੂਜੀ ਕਲਾਸ ਦੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਖਾਸ ਤੌਰ ਤੇ ਸੱਦਾ ਦਿੱਤਾ ਗਿਆ, ਜਿਨ੍ਹਾਂ ਨੇ ਸਮਾਰੋਹ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਕਈ ਰੁਚਿਕਰ ਖੇਡਾਂ ਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਮਾਵਾਂ ਨੂੰ ਉਨ੍ਹਾਂ ਦੀ ਭਾਗੀਦਾਰੀ, ਜੋਸ਼ ਤੇ ਉਤਸ਼ਾਹ ਲਈ ਵਿਸ਼ੇਸ਼ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਮਾਣਯੋਗ ਪ੍ਰਿੰਸੀਪਲ ਡਾ. ਏਐੱਸ ਸੇਖੋਂ, ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਤੇ ਰਵਿੰਦਰ ਸੇਖੋਂ ਮੈਮ ਵੱਲੋਂ ਦਿੱਤੇ ਗਏ। ਪੂਰੇ ਸਮਾਰੋਹ ਦਾ ਸੰਚਾਲਨ ਐਕਟੀਵਿਟੀ ਕੋਆਰਡੀਨੇਟਰ ਸ੍ਰੀਮਤੀ ਨੇਹਾ ਜੋਸ਼ੀ ਵੱਲੋਂ ਬਹੁਤ ਹੀ ਸੁੰਦਰ ਢੰਗ ਨਾਲ ਕੀਤਾ ਗਿਆ।