ਅਧਿਆਪਕਾ ਨੂੰ ਸੇਵਾਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ
ਸਰਕਾਰੀ ਪ੍ਰਾਇਮਰੀ ਸਕੂਲ ਸ਼ੇਖੂਪੁਰ ਲਾਲ ਕੋਠੀ ਦੀ ਅਧਿਆਪਕਾ ਰੇਨੂੰ ਬਾਲਾ ਦੀ ਸੇਵਾ ਮੁਕਤੀ ’ਤੇ ਸਮਾਗਮ ਆਯੋਜਿਤ
Publish Date: Sun, 17 May 2026 08:09 PM (IST)
Updated Date: Sun, 17 May 2026 08:12 PM (IST)
- ਸੈਂਟਰ ਸ਼ੇਖੂਪੁਰ ਦੇ ਸਟਾਫ ਵੱਲੋਂ ਰੇਨੂੰ ਬਾਲਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਸਰਕਾਰੀ ਪ੍ਰਾਇਮਰੀ ਸਕੂਲ ਸ਼ੇਖੂਪੁਰ ਲਾਲ ਕੋਠੀ ਦੀ ਅਧਿਆਪਕਾ ਰੇਨੂੰ ਬਾਲਾ ਦੀ ਸੇਵਾਮੁਕਤੀ ਸਬੰਧੀ ਸਰਕਾਰੀ ਐਲੀਮੈਂਟਰੀ ਸੈਲਫ ਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਖੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਦੀ ਦੇਖ-ਰੇਖ ਹੇਠ ਵਿਦਾਇਗੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੈਂਟਰ ਦੇ ਸਮੂਹ ਅਧਿਆਪਕ ਸ਼ਾਮਲ ਹੋਏ। ਇਸ ਮੌਕੇ ਜੈਮਲ ਸਿੰਘ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਇੱਕ ਰੋਲ ਮਾਡਲ ਦੀ ਤਰ੍ਹਾਂ ਹੁੰਦਾ ਹੈ ਅਤੇ ਉਹ ਵਿਦਿਆਰਥੀਆਂ ਦੇ ਜੀਵਨ ’ਤੇ ਗਹਿਰੀ ਛਾਪ ਛੱਡਦਾ ਹੈ। ਉਨ੍ਹਾਂ ਅਧਿਆਪਕਾ ਰੇਨੂੰ ਬਾਲਾ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਵੀ ਸ਼ਲਾਘਾ ਕੀਤੀ। ਹੈੱਡ ਟੀਚਰ ਅੰਜਨਾ ਕੁਮਾਰੀ ਨੇ ਰੇਨੂੰ ਬਾਲਾ ਦੇ ਜੀਵਨ ਅਤੇ ਸਿੱਖਿਆ ਖੇਤਰ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਇਸ ਮੌਕੇ ਮੀਨਾਕਸ਼ੀ ਹੈੱਡ ਟੀਚਰ ਬਹੂਈ, ਸੁਖਮਿੰਦਰ ਸਿੰਘ ਬਾਜਵਾ ਮੰਗਾ ਰੋਡਾ, ਰਚਨਾ ਪੁਰੀ, ਮਧੂ ਜੋਤੀ, ਕਮਲਦੀਪ ਬਾਵਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿੱਚ ਰੇਨੂੰ ਬਾਲਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੈਂਟਰ ਦੇ ਅਧਿਆਪਕਾਂ ਵੱਲੋਂ ਸਨਮਾਨ ਚਿੰਨ੍ਹ ਅਤੇ ਯਾਦਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫਰਜ਼ ਰਚਨਾਪੁਰੀ ਨੇ ਨਿਭਾਏ। ਇਸ ਮੌਕੇ ਸਤਬੀਰ ਕੌਰ ਮੰਗਾ ਰੋਡਾ, ਨੀਤੂ ਆਨੰਦ, ਸ਼ੈਲਜਾ ਸ਼ਰਮਾ, ਮਮਤਾ ਦੇਵੀ, ਕੁਲਦੀਪ ਕੌਰ, ਮਨਮੋਹਨ ਕੌਰ, ਮੋਨਿਕਾ ਅਰੋੜਾ, ਮੰਜੂ ਰਾਣੀ, ਸ਼ੈਲੀ ਸ਼ਰਮਾ, ਹਰਪ੍ਰੀਤ ਕੌਰ, ਜਤਿੰਦਰ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ, ਸੁਮਨਪ੍ਰੀਤ ਕੌਰ, ਪ੍ਰੀਤੀ ਸ਼ਰਮਾ, ਜੋਤਾਂ ਬਾਈ, ਬਰਿੰਦਾ ਸ਼ਰਮਾ, ਮਨੋਹਰ ਲਾਲ, ਹਰਦੀਪ ਕੌਰ, ਕਮਲਜੀਤ ਕੌਰ, ਮੀਨੂ ਰਾਣੀ, ਸ਼ਿਵ ਕੁਮਾਰ ਪਾਲ, ਮੋਨਾ ਰਾਣੀ, ਨੇਹਾ ਕੰਬੋਜ, ਗਗਨਦੀਪ ਕੌਰ, ਕਰਮਜੀਤ ਕੌਰ, ਸ਼ਮਾ ਰਾਣੀ ਅਤੇ ਸਰੋਜ ਆਦਿ ਹਾਜ਼ਰ ਸਨ।