ਬਾਬਾ ਸਾਹਿਬ ਦੇ ਜਨਮਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ
ਬਾਬਾ ਸਾਹਿਬ ਦੇ ਜਨਮਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Fri, 08 May 2026 07:13 PM (IST)
Updated Date: Fri, 08 May 2026 07:14 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਡਾ. ਬੀਆਰ ਅੰਬੇਡਕਰ ਵੈੱਲਫੇਅਰ ਕਮੇਟੀ ਸ਼ਾਮ ਨਗਰ ਨਿਵਾਸੀ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਜਮਾਲਪੁਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। ਉਪਰੰਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਨਿਊ ਲਾਈਫ ਲਾਈਨ ਡਾਇਗਨੋਸਟਿਕ ਲੈਬਰੋਟਰੀ ਅਰਬਨ ਅਸਟੇਟ ਫਗਵਾੜਾ ਦੇ ਡਾ. ਸੰਦੀਪ ਕੁਮਾਰ, ਰਵੀ ਜਮਾਲਪੁਰ ਵੱਲੋਂ ਮੁਫਤ ਟੈਸਟ ਤੇ ਖੂਨਦਾਨ ਕੈਂਪ ਦੀ ਸੇਵਾ ਕੀਤੀ। ਡਾ. ਸੰਦੀਪ ਕੁਮਾਰ, ਮਿਸ ਬਲਜੀਤ ਕੌਰ, ਇੰਦਰਜੀਤ ਭਾਟੀਆ, ਮਨੀ, ਨਰੇਸ਼ ਕੁਮਾਰ ਆਦਿ ਨੇ ਵਧੀਆ ਢੰਗ ਨਾਲ ਸਾਰੇ ਸਮਾਗਮ ਨੂੰ ਨੇਪਰੇ ਚਾੜਿਆ। ਇਸ ਮੌਕੇ ਪਰਵਾਜ਼ ਰੰਗ ਮੰਚ ਕਾਸ਼ੀ ਨਗਰ ਦੇ ਸਿੰਗਰ ਪਲੀ ਭਾਰ ਸਿੰਘਪੁਰੀ, ਕੁਲਦੀਪ ਮਾਹੀ ਨੇ ਮਿਸ਼ਨਰੀ ਗੀਤਾਂ ਨਾਲ ਸੰਗਤਾਂ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ। ਉਪਰੰਤ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।