ਮਰਦਮਸ਼ੁਮਾਰੀ ਦੀਆਂ ਡਿਊਟੀਆਂ ਸਬੰਧੀ ਸਾਂਝਾ ਅਧਿਆਪਕ ਮੋਰਚਾ ਦਾ ਵਫ਼ਦ ਨਗਰ ਨਿਗਮ ਫ਼ਗਵਾੜਾ ਦੇ ਕਮਿਸ਼ਨਰ ਨੂੰ ਮਿਲਿਆ
ਮਰਦਮਸ਼ੁਮਾਰੀ ਦੀਆਂ ਡਿਊਟੀਆਂ ਸੰਬੰਧੀ ਸਾਂਝਾ ਅਧਿਆਪਕ ਮੋਰਚਾ ਦਾ ਵਫ਼ਦ ਨਗਰ ਨਿਗਮ ਫ਼ਗਵਾੜਾ ਦੇ ਕਮਿਸ਼ਨਰ ਨੂੰ ਮਿਿਲਆ
Publish Date: Thu, 30 Apr 2026 05:53 PM (IST)
Updated Date: Thu, 30 Apr 2026 05:56 PM (IST)

ਵਿਜੇ ਸੋਨੀ ਪੰਜਾਬੀ ਜਾਗਰਣ, ਫਗਵਾੜਾ ਸਾਂਝਾ ਅਧਿਆਪਕ ਮੋਰਚਾ ਪੰਜਾਬ, ਤਹਿਸੀਲ ਫ਼ਗਵਾੜਾ ਦਾ ਵਫ਼ਦ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਦੇ ਸੰਬੰਧ ਵਿਚ ਕਮਿਸ਼ਨਰ ਨਗਰ ਨਿਗਮ ਫ਼ਗਵਾੜਾ ਨੂੰ ਮਿਲਿਆ। ਸਾਂਝਾ ਅਧਿਆਪਕ ਮੋਰਚਾ ਪੰਜਾਬ, ਫ਼ਗਵਾੜਾ ਦੇ ਆਗੂਆਂ ਗਣੇਸ਼ ਭਗਤ, ਜਸਵੀਰ ਸੈਣੀ, ਦਲਜੀਤ ਸਿੰਘ ਸੈਣੀ, ਜਸਵੀਰ ਭੰਗੂ, ਅਕਬਰ ਖਾਨ, ਹਰਸਿਮਰਨ ਸਿੰਘ, ਸਰਬਜੀਤ ਸਿੰਘ ਨੇ ਸਾਂਝੇ ਤੌਰ ਤੇ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਸਿਖਾਂ ਭਗਤ ਫ਼ਗਵਾੜਾ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਇਕੱਲੇ ਸਿੱਖਿਆ ਵਿਭਾਗ ਦੀ ਬਜਾਏ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਦੇ ਅਨੁਪਾਤ ਅਨੁਸਾਰ ਵੰਡ ਕੇ ਲਗਾਈਆਂ ਜਾਣ, ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੇ ਡਿਊਟੀ ਵਾਲੇ ਪਿੰਡਾਂ ਵਿਚ ਹੀ ਲਗਾਈ ਜਾਵੇ, ਕਰੋਨਿੰਕ ਬੀਮਾਰੀਆਂ ਤੋਂ ਪੀੜਤ,ਦੁੱਧ ਪੀਂਦੇ ਛੋਟੇ ਬੱਚਿਆਂ ਵਾਲੀਆਂ ਅਧਿਆਪਕਾਵਾਂ, ਪ੍ਰੈਗਨੈਂਟ ਅਧਿਆਪਕਾਵਾਂ,ਅਪੰਗ ਆਦਿ ਨੂੰ ਮਰਦਮਸ਼ੁਮਾਰੀ ਦੀ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਜਾਵੇ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕਿਸੇ ਵੀ ਸਕੂਲ ਤੋਂ ਫਿਫਟੀ ਪ੍ਰਤੀਸ਼ਤ ਤੋਂ ਵੱਧ ਅਧਿਆਪਕਾਂ ਦੀ ਡਿਊਟੀ ਨਾ ਲਗਾਈ ਜਾਵੇ। ਗਰੀਬ ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਸਿੰਗਲ ਟੀਚਰ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਕਿਸੇ ਵੀ ਸੂਰਤ ਵਿੱਚ ਨਾ ਲਗਾਈ ਜਾਵੇ। ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਫਗਵਾੜਾ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਮਰਦਮਸ਼ੁਮਾਰੀ ਦੀ ਡਿਊਟੀ ਦੇਣ ਲਈ ਸਰਕਾਰੀ ਅਧਿਆਪਕਾਂ ਦੇ ਬਰਾਬਰ ਹੀ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਦਿੱਤੀਆਂ ਜਾਣ। ਨਗਰ ਨਿਗਮ ਕਮਿਸ਼ਨਰ ਫਗਵਾੜਾ ਸ਼ਿਖਾ ਭਗਤ ਨੇ ਸਾਂਝਾਂ ਅਧਿਆਪਕ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜਿਹੜੇ ਵੀ ਅਧਿਆਪਕ ਆਪਣੇ ਪਿੱਤਰੀ ਪਿੰਡਾਂ ਜਾਂ ਸ਼ਹਿਰਾਂ ਵਿੱਚ ਡਿਊਟੀ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਸੂਚੀ ਬਣਾ ਕੇ ਦਿੱਤੀ ਜਾਵੇ ਤਾਂ ਉਨ੍ਹਾਂ ਦੀਆਂ ਲਗਾਈਆਂ ਜਾਣ ਗਿਆ। ਸਾਂਝਾਂ ਅਧਿਆਪਕ ਆਗੂ ਨੇ ਨਗਰ ਨਿਗਮ ਕਮਿਸ਼ਨਰ ਫਗਵਾੜਾ ਸ਼ਿਖਾ ਭਗਤ ਦੇ ਦਿੱਤੇ ਭਰੋਸੇ ਤੇ ਤੱਸਲੀ ਪ੍ਰਗਟ ਕੀਤੀ