ਅੰਤਿਮ ਅਰਦਾਸ ’ਤੇ ਗਏ ਪਰਿਵਾਰ ਦੇ ਘਰ ਚੋਰੀ
ਅੰਤਿਮ ਅਰਦਾਸ ਤੇ ਗਏ ਪਰਿਵਾਰ ਦੇ ਘਰ ਲੱਖਾਂ ਦੀ ਚੋਰੀ ਮਾਮਲਾ ਦਰਜ
Publish Date: Sun, 03 May 2026 07:02 PM (IST)
Updated Date: Sun, 03 May 2026 07:05 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਅੰਤਿਮ ਅਰਦਾਸ ’ਤੇ ਗਏ ਪਰਿਵਾਰ ਦੇ ਘਰ ਅਣਪਛਾਤਿਆਂ ਨੇ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਪਰੰਤ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਰਵਿੰਦਰ ਪਾਲ ਪੁੱਤਰ ਸੰਤੋਸ਼ ਕੁਮਾਰ ਧੁਨਾ ਵਾਸੀ ਮੇਹਲੀ ਗੇਟ ਫਗਵਾੜਾ ਨੇ ਦੱਸਿਆ ਕਿ ਉਸ ਦੇ ਭਰਾ ਕੁਲਵਿੰਦਰ ਪਾਲ ਧੁੰਨਾ ਪੁੱਤਰ ਸੰਤੋਸ਼ ਕੁਮਾਰ ਧੁੰਨਾ ਵਾਸੀ ਮੇਹਲੀ ਗੇਟ ਦੀ ਮੌਤ 19 ਅਪ੍ਰੈਲ ਨੂੰ ਹੋ ਗਈ ਸੀ। ਉਸ ਦੀ ਅੰਤਿਮ ਅਰਦਾਸ ਇਕ ਮਈ ਨੂੰ ਸੀ। ਉਹ ਆਪਣੇ ਪਰਿਵਾਰ ਸਮੇਤ ਤਾਲੇ ਲਗਾ ਕੇ ਉਥੇ ਚਲੇ ਗਏ। ਉਹ ਆਪਣੇ ਮੋਟਰਸਾਈਕਲ ਦੀ ਚਾਬੀ ਭੁੱਲ ਗਿਆ ਸੀ ਤੇ ਰਾਤ ਕਰੀਬ 12.40 ’ਤੇ ਜਦੋਂ ਉਹ ਮੋਟਰਸਾਈਕਲ ਦੀ ਚਾਬੀ ਲੈਣ ਗਿਆ ਤਾਂ ਅੰਦਰ ਜਾ ਕੇ ਦੇਖਿਆ ਕਿ ਦੋਵੇਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਹਨ। ਅਲਮਾਰੀ ਵਿਚੋਂ ਦੋ ਤੋਲੇ ਸੋਨਾ, ਮੰਗਲ ਸੂਤਰ, 300 ਗ੍ਰਾਮ ਚਾਂਦੀ ਦੇ ਕੰਗਣ ਤੇ ਕਰੀਬ 80 ਹਜ਼ਾਰ ਰੁਪਏ ਚੋਰੀ ਹੋ ਗਏ। ਉਕਤ ਵੱਲੋਂ ਦਿੱਤੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ।