ਨਸ਼ਾ ਕਰਦਾ ਇਕ ਪੁਲਿਸ ਅੜਿੱਕੇ, ਮਾਮਲਾ ਦਰਜ
ਨਸ਼ਾ ਕਰਦਾ ਇੱਕ ਪੁਲਿਸ ਅੜਿੱਕੇ ਮਾਮਲਾ ਦਰਜ
Publish Date: Mon, 18 May 2026 08:21 PM (IST)
Updated Date: Mon, 18 May 2026 08:21 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਨਸ਼ਾ ਕਰਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਭੈੜੇ ਅੰਸਰਾਂ ਦੀ ਭਾਲ ਲਈ ਉਹ ਮਹੇੜੂ ਨਜ਼ਦੀਕ ਹਰਦਾਸਪੁਰ ਤੋਂ ਥੋੜਾ ਅੱਗੇ ਗਏ ਤਾਂ ਇਕ ਸ਼ਟਰ ਦੇ ਬਾਹਰ ਭੰਗ ਬੂਟੀ ਵਿਚ ਇੱਕ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਪਾਇਆ ਗਿਆ, ਜਿਸ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਸਤੀਸ਼ ਕੁਮਾਰ ਉਰਫ ਗਿਆਨੀ ਪੁੱਤਰ ਮੋਹਨ ਲਾਲ ਵਾਸੀ ਦਰਵੇਸ਼ ਪਿੰਡ ’ਤੇ ਮਾਮਲਾ ਦਰਜ ਕੀਤਾ ਗਿਆ।