ਨਸ਼ਾ ਕਰਦਾ ਇਕ ਕਾਬੂ, ਮਾਮਲਾ ਦਰਜ
ਨਸ਼ਾ ਕਰਦਾ ਇੱਕ ਆਰੋਪੀ ਪੁਲਿਸ ਅੜਿਕੇ ਮਾਮਲਾ ਦਰਜ
Publish Date: Sat, 16 May 2026 06:26 PM (IST)
Updated Date: Sat, 16 May 2026 06:27 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਨਸ਼ਾ ਕਰਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਰਾਣੀ ਜੇਲ੍ਹ ਬੰਗਾ ਰੋਡ ਵਿਖੇ ਇਕ ਨੌਜਵਾਨ ਨਸ਼ੇ ਦਾ ਸੇਵਨ ਕਰ ਰਿਹਾ ਸੀ, ਜਿਸ ਨੂੰ ਮੁਖ਼ਬਰ ਦੀ ਇਤਲਾਹ ’ਤੇ ਮੌਕੇ ’ਤੇ ਨਸ਼ਾ ਦੀ ਹਾਲਤ ਵਿਚ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੋਪੇਸ਼ ਪੁੱਤਰ ਜਸਬੀਰ ਰਾਮ ਵਾਸੀ ਮਹਿੰਦੀਪੁਰ ਥਾਣਾ ਸਿਟੀ ਨਵਾਂ ਸ਼ਹਿਰ ਵਜੋਂ ਹੋਈ।