ਕੁੱਟਮਾਰ ਕਰਨ ਵਾਲੇ ਦਸ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ
ਕੁੱਟਮਾਰ ਕਰਨ ਵਾਲੇ ਦਸ ਆਰੋਪੀਆਂ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ
Publish Date: Fri, 01 May 2026 08:14 PM (IST)
Updated Date: Fri, 01 May 2026 08:17 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਦਸ ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਮਦਨ ਲਾਲ ਪੁੱਤਰ ਅਮਰਨਾਥ ਵਾਸੀ ਮੋਤੀ ਬਾਜ਼ਾਰ ਫਗਵਾੜਾ ਨੇ ਦੱਸਿਆ ਕਿ ਉਹ ਟੇਲਰ ਦਾ ਕੰਮ ਕਰਦਾ ਹੈ ਤੇ 22 ਅਪ੍ਰੈਲ ਨੂੰ ਆਪਣੇ ਘਰ ਹਾਜ਼ਰ ਸੀ ਅਤੇ ਘਰ ਦਾ ਗੇਟ ਖੁੱਲ੍ਹਾ ਹੋਇਆ ਸੀ ਤਾਂ ਵਕਤ ਕਰੀਬ 8 ਵੱਜ ਕੇ 30 ਮਿੰਟ ਤੇ ਸੋਮਨਾਥ ਪੁੱਤਰ ਦਰਸ਼ਨ ਲਾਲ, ਸੁਮਨ ਪਤਨੀ ਸੋਮਨਾਥ, ਮੁਸਕਾਨ ਪੁੱਤਰੀ ਸੋਮਨਾਥ, ਰੱਜੀ ਪੁੱਤਰੀ ਸੋਮਨਾਥ ਵਾਸੀ ਮੋਤੀ ਬਾਜ਼ਾਰ ਫਗਵਾੜਾ ਦੀ ਵੱਡੀ ਭੈਣ ਰਾਣੀ ਵਾਸੀ ਅੰਮ੍ਰਿਤਸਰ ਉਸ ਦਾ ਲੜਕਾ ਭੋਲੂ ਛੋਟੀ ਭੈਣ ਸੂਸਾ ਵਾਸੀ ਜਲੰਧਰ ਉਸ ਦੇ ਤਿੰਨ ਲੜਕੇ ਗਗਨ ਬਾਦਲ ਤੇ ਰਾਹੁਲ ਅਤੇ ਤਿੰਨ ਚਾਰ ਅਣਪਛਾਤੇ ਉਸ ਦੇ ਘਰ ਅੰਦਰ ਵੜ ਆਏ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਲੱਗੇ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਉਸ ਦਾ ਭਰਾ ਰਾਮ ਲੁਭਾਇਆ ਤੇ ਉਸ ਦਾ ਲੜਕਾ ਧਰਮਿੰਦਰ ਵਸੂਲਾ ਛੁਡਵਾਉਣ ਲਈ ਆਏ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਵੀ ਕਾਫੀ ਸੱਟਾਂ ਮਾਰੀਆਂ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ 10 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।