ਕੁੱਟਮਾਰ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਕੁੱਟ ਮਾਰ ਕਰਨ ਵਾਲੇ ਅਣਪਛਾਤਿਆਂ ਤੇ ਮਾਮਲਾ ਦਰਜ
Publish Date: Fri, 01 May 2026 07:33 PM (IST)
Updated Date: Fri, 01 May 2026 07:35 PM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਜਸਵੰਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਅਕਾਲਗੜ੍ਹ ਨੇ ਦੱਸਿਆ ਕਿ 27 ਅਪ੍ਰੈਲ ਨੂੰ ਉਹ ਕਰੀਬ ਸਵੇਰੇ ਚਾਰ ਵੱਜ ਕੇ 35 ਮਿੰਟ ਤੇ ਪਿੰਡ ਦੇ ਮਲਕੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਜੋ ਰਾਏਪੁਰ ਵਿਖੇ ਟਰਾਂਸਪੋਰਟ ਦਾ ਕੰਮ ਕਰਦਾ ਹੈ, ਉਹ ਆਪਣੇ ਪਿੰਡ ਅਕਾਲਗੜ ਵਿਖੇ ਆਇਆ ਹੋਇਆ ਸੀ। ਦੋਵੇਂ ਜਣੇ ਘਰ ਤੋਂ ਨਿਕਲੇ ਅਤੇ ਪਿੰਡ ਤੋਂ ਇਕ ਕਿਲੋਮੀਟਰ ਅੱਗੇ ਗਏ ਤਾਂ ਪਿੱਛੇ ਇੱਕ ਮੋਟਰਸਾਈਕਲ ਦੀ ਆਵਾਜ਼ ਆਈ ਤਾਂ ਸਾਈਡ ’ਤੇ ਹੋ ਕੇ ਦੇਖਿਆ ਤਾਂ ਟਾਰਚ ਮਾਰੀ ਤਾਂ ਪਿੱਛੇ ਇੱਕ ਨੌਜਵਾਨ ਨੇ ਉਸ ਦੇ ਮੱਥੇ ’ਤੇ ਕੋਈ ਡੰਡੇ ਵਰਗੀ ਚੀਜ਼ ਮਾਰੀ। ਜਿਸ ਨਾਲ ਉਸ ਦੇ ਮੱਥੇ ਵਿੱਚੋਂ ਖੂਨ ਵਗਣ ਲੱਗਾ ਅਤੇ ਉਸ ਦੀਆਂ ਅੱਖਾਂ ਵਿੱਚ ਪੈਣ ਲੱਗ ਪਿਆ। ਜਦੋਂ ਉਸ ਨੇ ਆਪਣੀਆਂ ਅੱਖਾਂ ਸਾਫ ਕਰ ਕੇ ਦੂਜੇ ਸਾਥੀ ਵੱਲ ਟਾਰਚ ਮਾਰੀ ਤਾਂ ਉਸ ਨੂੰ ਦੋ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਕੁੱਟਮਾਰ ਕਰ ਰਹੇ ਸਨ। ਉਹ ਥੱਲੇ ਡਿੱਗਿਆ ਹੋਇਆ ਸੀ ਅਤੇ ਇੱਕ ਨੌਜਵਾਨ ਜੋ ਮੋਟਰਸਾਈਕਲ ਨੂੰ ਸਟਾਰਟ ਕਰ ਕੇ ਖਲੋਤਾ ਸੀ ਤਾਂ ਇਨੇ ਨੂੰ ਜਦੋਂ ਉਸ ਨੇ ਰੌਲਾ ਪਾਇਆ ਤਾਂ ਤਿੰਨੇ ਨੌਜਵਾਨ ਉੱਥੋਂ ਭੱਜ ਗਏ। ਉਕਤ ਵੱਲੋਂ ਦਿੱਤੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਗਵਾੜਾ ਵਿਖੇ ਅਣ ਪਛਾਤਿਆਂ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।