ਅਣਪਛਾਤੇ ਵਾਹਨ ਚਾਲਕ ’ਤੇ ਮਾਮਲਾ ਦਰਜ
ਅਣਪਛਾਤੇ ਵਾਹਨ ਚਾਲਕ ਤੇ ਮਾਮਲਾ ਦਰਜ
Publish Date: Tue, 14 Apr 2026 08:28 PM (IST)
Updated Date: Tue, 14 Apr 2026 08:30 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ਵਾਹਨ ਚਾਲਕ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਸਵੇਰ ਸਮੇਂ ਆਪਣੇ ਕੰਮ ’ਤੇ ਮੌਜੂਦ ਸੀ ਤਾਂ ਸਿਵਲ ਹਸਪਤਾਲ ਫਗਵਾੜਾ ਤੋਂ ਕਿਸੇ ਵਰਕਰ ਦਾ ਫੋਨ ਆਇਆ ਕਿ ਤੇਰਾ ਪਿਤਾ ਵਿਸ਼ਨੂੰ ਪੁੱਤਰ ਅਲਵਟ ਵਾਸੀ ਸ਼ਕਤੀ ਨਗਰ, ਫਗਵਾੜਾ ਜੋ ਆਪਣੇ ਮਾਲਕਾਂ ਦਾ ਈ-ਰਿਕਸ਼ਾ ’ਤੇ ਲੇਬਰ ਲੈ ਕੇ ਗੁਰਾਇਆ ਤੋਂ ਜਲੰਧਰ ਵੱਲ ਜਾ ਰਿਹਾ ਸੀ ਤਾਂ ਜੇਸੀਟੀ ਮਿੱਲ ਸਾਹਮਣੇ ਇੱਕ ਅਣਪਛਾਤੇ ਵਾਹਨ ਨੇ ਗਲਤ ਤਰੀਕੇ ਨਾਲ ਉਨ੍ਹਾਂ ਦੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਸ ਦੇ ਪਿਤਾ ਦੀ ਮੌਕੇ ’ਤੇ ਮੌਤ ਹੋ ਗਈ। ਉਕਤ ਵਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ਵਾਹਨ ਚਾਲਕ ’ਤੇ ਮਾਮਲਾ ਦਰਜ ਕੀਤਾ ਗਿਆ।