96ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ
ਲਾਇਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ 96ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਆਯੋਜਿਤ
Publish Date: Thu, 14 May 2026 07:01 PM (IST)
Updated Date: Thu, 14 May 2026 07:03 PM (IST)

ਫਗਵਾੜਾ : ਸੈਵਨ ਸਟਾਰ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ, ਹਿਉਮਨ ਰਾਇਟਸ ਕੌਂਸਲ (ਇੰਡੀਆ) ਦੇ ਸੂਬਾ ਸਕੱਤਰ ਤੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਨੇ ਬਾਬਾ ਬਾਲਕ ਨਾਥ ਸੇਵਾ ਸਮਿਤੀ ਫਗਵਾੜਾ ਦੇ ਸਹਿਯੋਗ ਨਾਲ 96ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕੰਗ ਇੰਟਰਪ੍ਰਾਈਜ਼ਿਜ਼ ਸੈਂਟਰਲ ਟਾਊਨ ਫਗਵਾੜਾ ਵਿਖੇ ਆਯੋਜਿਤ ਕੀਤਾ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਇਲੈਕਟਡ ਡਿਸਟ੍ਰਿਕਟ ਗਵਰਨਰ (2026-27) ਲਾਇਨ ਜੀਐੱਸ ਭਾਟੀਆ ਵੱਲੋਂ ਕਰਵਾਈ ਗਈ। ਉਨ੍ਹਾਂ ਨੇ 25 ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਨ ਵੰਡਦਿਆਂ ਪ੍ਰਧਾਨ ਲਾਇਨ ਕੰਗ (ਡਿਸਟ੍ਰਿਕਟ ਚੇਅਰਮੈਨ 321-ਡੀ) ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਪਿਛਲੇ ਅੱਠ ਸਾਲ ਤੋਂ ਇਸ ਰਾਸ਼ਨ ਵੰਡ ਦੇ ਪ੍ਰੋਜੈਕਟ ਨੂੰ ਨਿਰਵਿਘਨ ਜਾਰੀ ਰੱਖਣਾ ਸਾਰੀਆਂ ਲਾਇਨਜ਼ ਕਲੱਬਾਂ ਲਈ ਬਹੁਤ ਹੀ ਪ੍ਰੇਰਣਾਦਾਇਕ ਹੈ। ਇਸ ਦੌਰਾਨ ਬਾਬਾ ਬਾਲਕ ਨਾਥ ਸੇਵਾ ਸਮਿਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਐੇੱਸਪੀ ਬਸਰਾ, ਸਮਾਜ ਸੇਵਿਕਾ ਚੰਚਲ ਸੇਠ ਨੇ ਵੀ ਲਾਇਨ ਕੰਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਉਹ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਲਈ ਸਮਾਗਮ ਆਯੋਜਿਤ ਕਰਦੇ ਹਨ, ਜਿਸ ਵਿਚ ਉਨ੍ਹਾਂ ਨੂੰ ਬਾਬਾ ਬਾਲਕ ਨਾਥ ਸੇਵਾ ਸਮਿਤੀ ਤੇ ਐੱਨਆਰਆਈ ਰਾਣਾ ਕੁਲਥਮੀਆ ਦਾ ਵਢਮੁੱਲਾ ਸਹਿਯੋਗ ਪ੍ਰਾਪਤ ਹੁੰਦਾ ਹੈ। ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਨੇ ਬਖੂਬੀ ਨਿਭਾਈ। ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਸਤਵਿੰਦਰ ਸਿੰਘ ਭਮਰਾ, ਪੀਆਰਓ ਲਾਇਨ ਵਰੁਣ ਵਧਵਾ, ਲਾਇਨ ਅਸ਼ਵਨੀ ਬਘਾਣੀਆ ਪ੍ਰਧਾਨ ਲਾਇਨਜ਼ ਕਲੱਬ ਫਗਵਾੜਾ ਸਟਾਰ ਸਰਬ, ਲਾਇਨ ਵਿਕਾਸ ਕੋਛੜ, ਲਾਇਨ ਕੁਲਵਿੰਦਰ ਸਿੱਧੂ, ਸਮਾਜ ਸੇਵਕ ਵੀਪੀ ਸਿੰਘ ਅਰੋੜਾ, ਲਾਇਨ ਤਰੁਨ ਗਰਗ, ਲਾਇਨ ਵਿਜੇ ਕੁਮਾਰ, ਲਾਇਨ ਪੰਕਜ ਚੱਡਾ, ਲਾਇਨ ਨਿਖਿਲ ਵਧਵਾ, ਲਾਇਨ ਸਤਵਿੰਦਰ ਸਿੰਘ ਜੱਸਲ, ਲਾਇਨ ਵਿਪਨ ਸ਼ਰਮਾ, ਲਾਇਨ ਵਿਨੇ ਕੁਮਾਰ ਬਿੱਟੂ, ਸੰਤੋਖ ਸਿੰਘ ਪ੍ਰਧਾਨ ਸਰਬ ਸ਼ਕਤੀ ਸੈਨਾ, ਮਨੀਸ਼ ਕਨੌਜੀਆ ਪ੍ਰਧਾਨ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ, ਲਾਇਨ ਜਤਿੰਦਰ ਸਹਿਦੇਵ, ਸਤੀਸ਼ ਬੱਗਾ, ਪ੍ਰਦੀਪ ਕੁਮਾਰ, ਰਵੀ ਕੁਮਾਰ, ਅਨਿਲ ਭੱਲਾ, ਅਮਰਜੀਤ ਬਘਾਣਾ ਆਦਿ ਹਾਜ਼ਰ ਸਨ।