69ਵੀ ਅੰਤਰ ਜਿਲ੍ਹਾ ਬਾਸਕਟਬਾਲ ਅੰਡਰ - 17 ਸਾਲ ਲੜਕੀਆਂ ਦੀ
- ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਹਰਜਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਸਟੇਟ ਐਵਾਰਡੀ ਰਜੇਸ਼ ਕੁਮਾਰ ਭੱਲਾ ਦੀ ਅਗਵਾਈ ਹੇਠ 69ਵੀਂ ਪੰਜਾਬ ਅੰਤਰ ਜ਼ਿਲ੍ਹਾ ਸਕੂਲਜ਼ ਖੇਡਾਂ (ਬਾਸਕਿਟਬਾਲ ਅੰਡਰ-17 ਸਾਲ ਲੜਕੀਆਂ) ਦੀ ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈਆਂ ਹਨ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਘੰਟਾ ਘਰ ਦੇ ਖੇਡ ਮੈਦਾਨ ਵਿੱਚ ਹੋਏ ਦੇ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਵਿੰਗ ਨੂੰ ਹਰਾ ਕੇ ਕਪੂਰਥਲਾ ਸਟੇਟ ਚੈਂਪੀਅਨ ਬਣਿਆ ਹੈ। ਜਦਕਿ ਮੋਹਾਲੀ ਨੇ ਜਲੰਧਰ ਨੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡੀਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਟੀਸੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ, ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਆਬਜ਼ਰਵਰ ਲੈਕਚਰਾਰ ਰਣਜੀਤ ਸਿੰਘ ਗੁਰਦਾਸਪੁਰ ਅਤੇ ਸਲੈਕਟਰ ਲੈਕਚਰਾਰ ਰਾਜਵਿੰਦਰ ਕੌਰ ਜਲੰਧਰ ਆਦਿ ਦੀ ਯੋਗ ਅਗਵਾਈ ਹੇਠ ਸੰਪੰਨ ਹੋਈ। 69ਵੀਂ ਅੰਤਰ ਜ਼ਿਲ੍ਹਾ ਬਾਸਕਿਟਬਾਲ ਅੰਡਰ-17 ਸਾਲ ਲੜਕੀਆਂ ਦੀ ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਖਿਡਾਰਨਾਂ ਨੂੰ ਆਸ਼ੀਰਵਾਦ ਦੇਣ ਲਈ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਅਰਜਨਾ ਐਵਾਰਡੀ ਚੇਅਰਮੈਨ ਸੱਜਣ ਸਿੰਘ ਚੀਮਾ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਹਰਜਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਸਟੇਟ ਐਵਾਰਡੀ ਰਜੇਸ਼ ਕੁਮਾਰ ਭੱਲਾ, ਸਾਬਕਾ ਪ੍ਰਿੰਸੀਪਲ ਅਮਰੀਕ ਸਿੰਘ ਨੰਢਾ ਅਤੇ ਸਾਬਕਾ ਡਿਪਟੀ ਡਾਇਰੈਕਟਰ (ਖੇਡਾਂ) ਪੰਜਾਬ ਅਤੇ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਸਤੀਸ਼ ਸ਼ਰਮਾ ਆਦਿ ਵਿਸ਼ੇਸ਼ ਤੌਰ ਉੱਤੇ ਪਹੁੰਚੇ।
ਉਨ੍ਹਾਂ ਦੱਸਿਆ ਕਿ ਲੈਕ. ਜਗੀਰ ਸਿੰਘ, ਲੈਕ. ਸਰਜੀਤ ਸਿੰਘ ਥਿੰਦ, ਲੈਕ. ਦਵਿੰਦਰ ਸਿੰਘ, ਲੈਕ. ਰਾਕੇਸ਼ ਕੁਮਾਰ ਸੈਦਪੁਰ, ਲੈਕ. ਰਮਨਦੀਪ ਕੌਰ, ਡੀਪੀਈ ਸਾਜਨ ਕੁਮਾਰ, ਡੀਪੀਈ ਮਨਜਿੰਦਰ ਸਿੰਘ, ਪੀਟੀਆਈ ਕੁਲਬੀਰ ਕਾਲੀ ਟਿੱਬਾ, ਸਟੇਟ ਐਵਾਰਡੀ ਦਿਨੇਸ਼ ਸ਼ਰਮਾ ਪੀਟੀਆਈ, ਲੈਕ. ਪਲਵਿੰਦਰ ਸਹੋਤਾ ਫਿਜ਼ੀਕਲ ਐਜੂਕੇਸ਼ਨ, ਕਰਨ ਕੁਮਾਰ ਬਾਸਕਿਟਬਾਲ ਕੋਚ, ਬਖਸ਼ੀ ਬਾਸਕਿਟਬਾਲ ਕੋਚ ਆਰਸੀਐੱਫ, ਪੀਟੀਆਈ ਜਗਦੀਪ ਸਿੰਘ, ਪੀਟੀਆਈ ਹਰਪ੍ਰੀਤ ਪਾਲ ਸਿੰਘ, ਪੀਟੀਆਈ ਅਜੀਤਪਾਲ ਸਿੰਘ ਟਿੱਬਾ, ਪੀਟੀਆਈ ਜਸਵਿੰਦਰ ਸਿੰਘ ਸੋਢੀ, ਪੀਟੀਆਈ ਰਜਿੰਦਰਪਾਲ ਸਿੰਘ ਆਦਿ ਦੀ ਹਾਜ਼ਰੀ ਦੌਰਾਨ ਬਾਸਕਿਟਬਾਲ ਸਟੇਟ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਡੀਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਡੀਟੀਸੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ ਅਤੇ ਲੈਕ. ਜਗੀਰ ਸਿੰਘ ਨੇ ਇਨਾਮ ਵੰਡ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਨੂੰ 10 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾ ਸਹਿਯੋਗ ਦਿੱਤਾ।