ਨਾਮਜ਼ਦਗੀਆਂ ਦੇ ਦੂਸਰੇ ਦਿਨ 5 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖਲ
ਨਾਮਜਦਗੀਆਂ ਦੇ ਦੂਸਰੇ ਦਿਨ 5 ਉਮੀਦਵਾਰਾਂ ਨੇ ਕਾਗਜ ਦਾਖਲ ਕੀਤੇ
Publish Date: Thu, 14 May 2026 09:16 PM (IST)
Updated Date: Thu, 14 May 2026 09:18 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਤੋਂ ਵੱਖ-ਵੱਖ ਪਾਰਟੀਆਂ ਦੇ 5 ਉਮੀਦਵਾਰਾਂ ਨੇ ਅੱਜ ਨਾਮਜ਼ਦਗੀਆਂ ਭਰਨ ਦੇ ਦੂਸਰੇ ਦਿਨ ਆਪਣੇ ਕਾਗਜ਼ ਐੱਸਡੀਐੱਮ ਕਮ ਚੋਣ ਅਧਿਕਾਰੀ ਅਮਨਪਾਲ ਸਿੰਘ ਕੋਲ ਦਾਖਲ ਕੀਤੇ। ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 6 ਤੋਂ ਰਾਜੀਵ ਧੀਰ, ਵਾਰਡ ਨੰਬਰ 9 ਤੋਂ ਪ੍ਰੀਆ ਧੀਰ, ਵਾਰਡ ਨੰਬਰ 11 ਤੋਂ ਸੁਰਿੰਦਰ ਕੌਰ ਤੇ ਵਾਰਡ ਨੰਬਰ 12 ਤੋਂ ਗੁਰਵਿੰਦਰ ਕੌਰ ਨੇ ਆਪਣੇ ਕਾਗਜ਼ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਸੱਜਣ ਸਿੰਘ ਚੀਮਾ, ਜ਼ਿਲ੍ਹਾ ਯੂਥ ਪ੍ਰਧਾਨ ਆਕਾਸ਼ਦੀਪ ਸਿੰਘ, ਸੀਨੀਅਰ ਆਗੂ ਕੁਲਵਿੰਦਰ ਸਿੰਘ ਸੱਧੂਵਾਲ, ਸਾਬਕਾ ਕੌਂਸਲਰ ਸੁਨੀਤਾ ਧੀਰ, ਅਜੇ ਕੁਮਾਰ ਧੀਰ ਅਸਿਸਟੈਂਟ ਗਵਰਨਰ ਰੋਟਰੀ ਕਲੱਬ, ਹਰੀਸ਼ ਪਾਲ ਨਈਅਰ, ਨੀਰਜ ਭਨੋਟ, ਗੁਰਦੇਵ ਸਿੰਘ, ਜਸਵੰਤ ਸਿੰਘ ਆਦਿ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਆਜ਼ਾਦ ਧੜੇ ਵੱਲੋਂ ਵਾਰਡ ਨੰਬਰ 9 ਤੋਂ ਸ਼੍ਰੀਮਤੀ ਪੂਨਮ ਧੀਰ ਧਰਮ ਪਤਨੀ ਦੀਪਕ ਧੀਰ ਪੱਤਰਕਾਰ ਨੇ ਆਪਣੇ ਕਾਗਜ਼ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ ਆਦਿ ਵੀ ਹਾਜ਼ਰ ਸਨ।