ਬਲਾਕ ਸੰਮਤੀ ਨਡਾਲਾ ਦੀਆਂ 19 ਜੋਨਾਂ ਤੇ 47 ਉਮੀਦਵਾਰ ਚੋਣ ਮੈਦਾਨ ਵਿਚ, ਜਦਕਿ 3 ਜੋਨਾਂ ਤੋਂ ਨਿਰਵਿਰੋਧ ਜੇਤੂ ਰਹੇ

-17,18 ਤੇ 21 ਨੰਬਰ ਜ਼ੋਨਾਂ ਤੋਂ ਨਿਰਵਿਰੋਧ ਜੇਤੂ ਰਹੇ ਉਮੀਦਵਾਰ
-ਸਮਾਂ ਹੀ ਦੱਸੇਗਾ ਕਿ ਜਿੱਤ ਕਿਸ ਕਿਸ ਦੀ ਝੋਲੀ ਵਿੱਚ ਪੈਂਦੀ ਹੈ
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ
ਭੁਲੱਥ : ਸਬ ਡਿਵੀਜ਼ਨ ਭੁਲੱਥ ਦੇ ਬਲਾਕ ਨਡਾਲਾ ’ਚ ਅੱਜ ਹੋਣ ਜਾ ਰਹੀਆਂ 19 ਬਲਾਕ ਸੰਮਤੀ ਜ਼ੋਨਾਂ ਦੇ 47 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾਉਣਗੇ । ਜ਼ੋਨ ਨੰਬਰ 1 ਬਰਿਆਰ ਤੋਂ ਆਮ ਆਦਮੀ ਪਾਰਟੀ ਦੇ ਸਰਬਜੀਤ ਸਿੰਘ ਪੱਪਲ ਅਤੇ ਕਾਂਗਰਸੀ ਉਮੀਦਵਾਰ ਦਿਲਬਾਗ ਸਿੰਘ ਦੇ ਵਿਚਕਾਰ ਫਸਵੀ ਟੱਕਰ ਨਜ਼ਰ ਆ ਰਹੀ ਹੈ, ਜ਼ੋਨ ਨੰਬਰ 2 ਬੱਸੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਅਤੇ ਕਾਂਗਰਸੀ ਉਮੀਦਵਾਰ ਸਰਬਜੀਤ ਸਿੰਘ ਵਿਚਾਲੇ ਮੁਕਾਬਲਾ ਹੈ। ਇਸੇ ਤਰ੍ਹਾਂ ਜ਼ੋਨ ਨੰਬਰ 3 ਨਡਾਲੀ ਤੋਂ ਆਮ ਆਦਮੀ ਪਾਰਟੀ ਦੇ ਸੁਖਦੇਵ ਸਿੰਘ, ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਅਤੇ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਵਿਚਾਲੇ ਤਿਕੋਣਾ ਮੁਕਾਬਲਾ ਹੈ। ਇਸੇ ਤਰ੍ਹਾਂ ਜ਼ੋਨ ਨੰਬਰ 4 ਬਜਾਜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਵਿੰਦਰ ਕੌਰ ਅਤੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 5 ਬੋਪਾਰਾਏ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਅਤੇ ਕਾਂਗਰਸ ਦੀ ਉਮੀਦਵਾਰ ਬਲਵਿੰਦਰ ਕੌਰ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 6 ਖੱਸਣ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵੀਪਾਲ ਅਤੇ ਕਾਂਗਰਸੀ ਉਮੀਦਵਾਰ ਭੁਪਿੰਦਰ ਸਿੰਘ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 7 ਰਾਏ ਪੁਰ ਪੀਰ ਬਖਸ਼ ਵਾਲਾ ਤੋਂ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਅਤੇ ਆਜ਼ਾਦ ਉਮੀਦਵਾਰ ਮਨਪ੍ਰੀਤ ਕੌਰ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 8 ਮਕਸੂਦਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਪਾਲ ਸਿੰਘ, ਕਾਂਗਰਸੀ ਉਮੀਦਵਾਰ ਨਰਿੰਦਰਜੀਤ ਕੌਰ ਅਤੇ ਆਜ਼ਾਦ ਉਮੀਦਵਾਰ ਜਗਤਾਰ ਸਿੰਘ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 9 ਮਿਆਣੀ ਭੱਗੂਪੁਰੀਆ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਕੌਰ, ਕਾਂਗਰਸੀ ਉਮੀਦਵਾਰ ਸੰਦੀਪ ਕੌਰ ਅਤੇ ਆਜ਼ਾਦ ਉਮੀਦਵਾਰ ਚਰਨਜੀਤ ਕੌਰ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 10 ਨੰਗਲ ਲੁਬਾਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਅਤੇ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 11 ਤਲਵੰਡੀ ਕੂਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੀਤਮ ਸਿੰਘ ਅਤੇ ਕਾਂਗਰਸੀ ਉਮੀਦਵਾਰ ਸਹਿਜਪਾਲ ਸਿੰਘ ਚੀਮਾ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 12 ਇਬਰਾਹੀਮਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੌਰ ਅਤੇ ਕਾਂਗਰਸ ਦੀ ਉਮੀਦਵਾਰ ਸੁਖਵਿੰਦਰ ਕੌਰ ਵਿਚਾਲੇ ਮੁਕਾਬਲਾ ਹੈ। ਇਸੇ ਤਰਾਂ ਜ਼ੋਨ ਨੰਬਰ 13 ਦਮੂਲੀਆ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਅਤੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 14 ਮੁਰਾਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਕੇਸ਼ ਕੁਮਾਰ ਅਤੇ ਕਾਂਗਰਸੀ ਉਮੀਦਵਾਰ ਜਸਵਿੰਦਰ ਕੌਰ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਵੀਰ ਕੌਰ ਵਿਚਾਲੇ ਚੋਕੋਣਾ ਮੁਕਾਬਲਾ ਹੈ। ਜ਼ੋਨ ਨੰਬਰ 15 ਦਿਆਲਪੁਰ ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜਿੰਦਰ, ਕਾਂਗਰਸੀ ਉਮੀਦਵਾਰ ਵੀਨਾ, ਬਹੁਜਨ ਸਮਾਜ ਪਾਰਟੀ ਦੀ ਬਲਜਿੰਦਰ ਕੌਰ ਅਤੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਵਿਚਾਲੇ ਮੁਕਾਬਲਾ ਹੈ। ਇਸੇ ਤਰ੍ਹਾਂ ਜ਼ੋਨ ਨੰਬਰ 16 ਰਮੀਦੀ ਤੋਂ ਆਪ ਉਮੀਦਵਾਰ ਕੁਲਵਿੰਦਰ ਕੌਰ, ਕਾਂਗਰਸ ਪਾਰਟੀ ਦੀ ਉਮੀਦਵਾਰ ਜੋਗਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਉੱਤਮਪ੍ਰੀਤ ਕੌਰ ਵਿਚਾਲੇ ਤਿਕੋਣਾ ਮੁਕਾਬਲਾ ਹੈ। ਜ਼ੋਨ ਨੰਬਰ 19 ਗਾਜ਼ੀ ਗੁਡਾਣਾ ਤੋਂ ਆਪ ਉਮੀਦਵਾਰ ਰੁਪਿੰਦਰ ਕੌਰ, ਕਾਂਗਰਸੀ ਉਮੀਦਵਾਰ ਸੀਮਾ ਰਾਣੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 20 ਨੂਰਪੁਰ ਲੁਬਾਣਾ ਤੋਂ ਆਪ ਉਮੀਦਵਾਰ ਜਗਦੀਪ ਕੌਰ, ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 22 ਸੰਗੋਜਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਕੌਰ ਅਤੇ ਕਾਂਗਰਸੀ ਉਮੀਦਵਾਰ ਸਤਵਿੰਦਰ ਕੌਰ ਵਿਚਾਲੇ ਮੁਕਾਬਲਾ ਹੈ। ਜ਼ੋਨ ਨੰਬਰ 17 ਤੋਂ ਲੱਖਣ ਕੇ ਪੱਡੇ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਪ ਸਿੰਘ, ਜ਼ੋਨ ਨੰਬਰ 18 ਚੱਕੋਕੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਅਤੇ ਜ਼ੋਨ ਨੰਬਰ 21 ਪੱਡੇ ਬੇਟ ਤੋਂ ਨਰਿੰਦਰ ਕੌਰ ਨਿਰਵਿਰੋਧ ਜੇਤੂ ਰਹੇ ਹਨ। ਇਨ੍ਹਾਂ ਚੋਣਾਂ ਦੌਰਾਨ ਸਬੰਧਤ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਦਰਜ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਗਏ ਹਨ ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਜਿੱਤ ਕਿਸ ਕਿਸ ਦੀ ਝੋਲੀ ਵਿਚ ਪੈਂਦੀ ਹੈ।