ਆਟੋ ਰਿਕਸ਼ਾ ਪਲਟਿਆ, ਪਰਿਵਾਰ ਦੇ 4 ਜੀਅ ਜ਼ਖ਼ਮੀ
ਆਟੋ ਰਿਕਸ਼ਾ ਪਲਟਿਆ ਪਰਿਵਾਰ ਦੇ 4 ਜੀਅ ਜ਼ਖ਼ਮੀ
Publish Date: Thu, 12 Mar 2026 08:50 PM (IST)
Updated Date: Thu, 12 Mar 2026 08:51 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਆ ਰਿਹਾ ਇਕ ਈ-ਰਿਕਸ਼ਾ ਪਿੰਡ ਝੱਲ ਲੇਈ ਵਾਲ ਨਜ਼ਦੀਕ ਅਚਾਨਕ ਸੰਤੁਲਨ ਵਿਗੜਨ ਕਾਰਨ ਖੇਤਾਂ ਵਿਚ ਪਲਟ ਗਿਆ, ਜਿਸ ਨਾਲ ਡਰਾਈਵਰ ਸਮੇਤ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ ਦੋ ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਇਕ ਰਾਹਗੀਰ ਜਿੰਦਰ ਪੰਡਤ ਨੇ ਦੱਸਿਆ ਕਿ ਉਹ ਕਪੂਰਥਲਾ ਸਾਈਡ ਤੋਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਇਹ ਰਿਕਸ਼ਾ ਉਨ੍ਹਾਂ ਦੇ ਅੱਗੇ-ਅੱਗੇ ਜਾ ਰਿਹਾ ਸੀ ਪਰ ਪਿੰਡ ਝੱਲ ਲੇਈ ਵਾਲ ਨਜ਼ਦੀਕ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਇਹ ਰਿਕਸ਼ਾ ਖੇਤਾਂ ਵਿਚ ਪਲਟ ਗਿਆ ਤੇ ਇਸ ਵਿਚ ਬੈਠੇ ਤਿੰਨ ਬੱਚੇ ਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਸੱਟਾਂ ਲੱਗੀਆਂ। ਉਨ੍ਹਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਬੰਧੀ ਸਿਵਲ ਹਸਪਤਾਲ ਦੇ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਵੇਰੇ ਇਕ ਕੇਸ ਆਇਆ ਸੀ, ਜਿਸ ਵਿਚ ਇਕ ਔਰਤ, ਉਸ ਦਾ ਪਤੀ ਤੇ ਦੋ ਬੱਚਿਆਂ ਦੇ ਸੱਟਾਂ ਲੱਗੀਆਂ ਹਨ, ਜਿਨਾਂ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ ਗਈ ਹੈ।