2500 ਲੀਟਰ ਲਾਹਨ ਬਰਾਮਦ ਕਰਕੇ ਕੀਤੀ ਨਸ਼ਟ
2500 ਲੀਟਰ ਲਾਹਨ ਡਰਮ ਬਰਾਮਦ ਕਰਕੇ ਨਸ਼ਟ ਕੀਤੀ
Publish Date: Thu, 09 Apr 2026 07:03 PM (IST)
Updated Date: Thu, 09 Apr 2026 07:05 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੇ ਆਬਕਾਰੀ ਅਫਸਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਉੱਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਸੁਰਿੰਦਰ ਕੁਮਾਰ ਗਰਗ ਤੇ ਸਹਾਇਕ ਕਮਿਸ਼ਨਰ (ਆਬਕਾਰੀ) ਕਪੂਰਥਲਾ ਰੇਂਜ ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 9 ਅਪ੍ਰੈਲ ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਵਿਲਾ ਕੋਠੀ, ਬੂਟਾਂ ਪਿੰਡ ਤੇ ਲੱਖਣ ਵਿਚ ਤਕਰੀਬਨ 2,500 ਲੀਟਰ ਲਾਹਨ ਡਰਮ ਬਰਾਮਦ ਕਰਕੇ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ, ਭੁਲੱਥ ਸਰਕਲ ਤੇ ਕਪੂਰਥਲਾ ਸਰਕਲ, ਆਬਕਾਰੀ ਪੁਲਿਸ ਸਟਾਫ ਤੇ ਲੋਕਲ ਪੁਲਿਸ ਸਟਾਫ ਦੇ ਪੂਰਨ ਸਹਿਯੋਗ ਨਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਵਿਲਾ ਕੋਠੀ ਵਿਚ ਪੈਂਦੇ ਦਰਿਆ ਵਿਚ ਵਿਆਪਕ ਛਾਪੇਮਾਰੀ ਕੀਤੀ ਗਈ।