ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ 25 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ
ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ 25 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ
Publish Date: Fri, 08 May 2026 09:59 PM (IST)
Updated Date: Fri, 08 May 2026 10:02 PM (IST)

ਵੱਡੀ ਗਿਣਤੀ ’ਚ ਸੰਗਤਾਂ ਭਰੀ ਹਾਜ਼ਰੀ ਬਾਬਾ ਹਰਜੀਤ ਸਿੰਘ ਨੇ ਸੰਗਤਾਂ ਦਾ ਕੀਤਾ ਸਨਮਾਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ 182ਵਾਂ ਸਲਾਨਾ ਸ਼ਹੀਦੀ ਜੋੜ ਮੇਲਾ (ਸਤਾਈਆਂ) ਸ਼ਰਧਾ ਭਾਵਨਾ ਨਾਲ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਦੀ ਸੁਚੱਜੀ ਅਗਵਾਈ ਹੇਠ ਸੰਤਾਂ ਮਹਾਂਪੁਰਸ਼ਾਂ, ਸਮੂਹ ਸੇਵਾਦਾਰਾਂ, ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਸ਼ਹੀਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਅੱਜ ਪਹਿਲੀ ਲੜੀ ਦੇ 25 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਪੁਜੀ ਸਾਹਿਬ ਸਮੇਤ ਭੋਗ ਪਾਏ ਗਏ। ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਭਾਈ ਕੁਲਵੰਤ ਸਿੰਘ ਹਜ਼ੂਰੀ ਕੀਰਤਨੀ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬਾਬਾ ਹਰਜੀਤ ਸਿੰਘ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਸੇਵਾ ਸਿੰਘ ਦਾ ਪਰਿਵਾਰ ਬੀਬੀ ਸੁਰਿੰਦਰ ਕੌਰ ਪਿੰਡ ਮੋਮੀਆ ਪਟਿਆਲਾ, ਭਾਈ ਹਰਵਿੰਦਰ ਸਿੰਘ, ਬੀਬੀ ਕਮਲਜੀਤ ਕੌਰ ਅਮਰੀਕਾ ਨਿਵਾਸੀ, ਪਿੰਡ ਸਾਬੂਵਾਲ, ਜਗੀਰ ਸਿੰਘ, ਬੀਬੀ ਪਿਆਰ ਕੌਰ ਪਿੰਡ ਪਰਮਜੀਤਪੁਰ, ਹਰਿੰਦਰਜੀਤ ਸਿੰਘ, ਬੀਬੀ ਭਰਪੂਰ ਕੌਰ ਸਮੇਤ ਪਰਿਵਾਰ ਪਿੰਡ ਟਿੱਬਾ, ਸਰਬਜੀਤ ਸਿੰਘ ਅਮਰੀਕਾ ਨਿਵਾਸੀ ਸਮੇਤ ਪਰਿਵਾਰ ਠੱਟਾ ਨਵਾਂ, ਬੀਬੀ ਬਲਜਿੰਦਰ ਕੌਰ, ਕਾਕਾ ਜੋਬਨ ਸਿੰਘ ਸਮੇਤ ਪਰਿਵਾਰ ਠੱਟਾ ਨਵਾਂ, ਮੇਜਰ ਸਿੰਘ ਬੀਬੀ ਸਿਮਰਨਜੀਤ ਕੌਰ ਸਮੇਤ ਪਰਿਵਾਰ ਪਿੰਡ ਠੱਟਾ ਨਵਾਂ, ਤੇਜਪਾਲ ਸਿੰਘ ਪਿੰਡ ਸੈਦਪੁਰ, ਰਣਜੀਤ ਸਿੰਘ ਫਰਾਂਸ ਨਿਵਾਸੀ ਸਮੂਹ ਪਰਿਵਾਰ ਪਿੰਡ ਠੱਟਾ ਪੁਰਾਣਾ, ਨਰਵਿੰਦਰ ਸਿੰਘ ਅਮਰੀਕਾ ਨਿਵਾਸੀ ਪਿੰਡ ਠੱਟਾ ਨਵਾਂ, ਪਰਮਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਸਮੇਤ ਪਰਿਵਾਰ ਇਟਲੀ ਨਿਵਾਸੀ ਪਿੰਡ ਠੱਟਾ ਨਵਾਂ, ਹਰਜਿੰਦਰ ਸਿੰਘ ਸਮੇਤ ਪਰਿਵਾਰ ਪਿੰਡ ਗੱਟੀ ਰਾਇਪੁਰ , ਗੁਰਮੇਲ ਸਿੰਘ, ਬੀਬੀ ਨਵਨੀਤ ਕੌਰ ਸਮੇਤ ਪਰਿਵਾਰ ਇੰਗਲੈਂਡ ਨਿਵਾਸੀ ਪਿੰਡ ਪੱਤੋਕਲਾਂ, ਬਲਦੇਵ ਸਿੰਘ ਸਮੇਤ ਪਰਿਵਾਰ ਪਿੰਡ ਠੱਟਾ ਨਵਾਂ, ਸਾਬਕਾ ਡੀਐੱਸਪੀ ਬਚਨ ਸਿੰਘ ਸਮੇਤ ਪਰਿਵਾਰ ਠੱਟਾ ਪੁਰਾਣਾ, ਜਸਵਿੰਦਰ ਸਿੰਘ ਪੁੱਤਰ ਸਵ ਰਤਨ ਸਿੰਘ ਮੁੱਤੀ ਸਮੇਤ ਪਰਿਵਾਰ ਠੱਟਾ ਪੁਰਾਣਾ, ਸੁਖਪ੍ਰੀਤ ਸਿੰਘ ਸਪੁੱਤਰ ਜਗਤਾਰ ਸਿੰਘ ਅਮਰੀਕਾ ਨਿਵਾਸੀ ਪਿੰਡ ਠੱਟਾ ਨਵਾਂ, ਸੁੱਚਾ ਸਿੰਘ ਸਮੇਤ ਪਰਿਵਾਰ ਪਰਵੇਜ਼ ਨਗਰ, ਸੰਤੋਖ ਸਿੰਘ ਸਮੇਤ ਪਰਿਵਾਰ ਪਿੰਡ ਬਿਧੀਪੁਰ, ਬੀਰਦਵਿੰਦਰ ਸਿੰਘ ਸਪੁੱਤਰ ਯਾਦਵਿੰਦਰ ਸਿੰਘ ਸਮੇਤ ਪਰਿਵਾਰ ਕਪੂਰਥਲਾ, ਸ਼ੌਂਕਾ ਸਿੰਘ ਬੀਬੀ ਭਜਨ ਕੌਰ ਸਮੇਤ ਪਰਿਵਾਰ ਠੱਟਾ ਪੁਰਾਣਾ, ਬੀਬੀ ਗੁਰਮੇਜ ਕੌਰ ਦਾ ਪਰਿਵਾਰ ਪਿੰਡ ਠੱਟਾ ਨਵਾਂ, ਸਤਨਾਮ ਸਿੰਘ ਸਪੁੱਤਰ ਪ੍ਰੀਤਮ ਸਿੰਘ ਸਮੇਤ ਪਰਿਵਾਰ ਅਮਰੀਕਾ ਨਿਵਾਸੀ ਪਿੰਡ ਠੱਟਾ ਨਵਾਂ,ਥਲਵਿੰਦਰ ਸਿੰਘ, ਗੁਰਦੇਵ ਸਿੰਘ ਸਮੇਤ ਪਰਿਵਾਰ ਪਿੰਡ ਧਰਮਕੋਟ ਮੋਗਾ, ਅਵਤਾਰ ਸਿੰਘ ਬੀਬੀ ਜਸਵੰਤ ਕੌਰ ਬੇਟਾ ਹਰਪਿੰਦਰ ਸਿੰਘ ਇੰਗਲੈਂਡ ਨਿਵਾਸੀ ਸਮੇਤ ਪਰਿਵਾਰ ਠੱਟਾ ਨਵਾਂ ਤੇ ਹੋਰ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਿਰੋਪਾਓ ਤੇ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਇੰਦਰਜੀਤ ਸਿੰਘ ਬਜਾਜ ਵੱਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਮਾਗਮ ਦੌਰਾਨ ਹਾਜ਼ਰੀਆਂ ਭਰੀਆਂ ਤੇ ਗੁਰੂ ਘਰ ਵਿਖੇ ਨਿਸ਼ਕਾਮ ਸੇਵਾ ਕਰਦਿਆਂ ਲਾਹਾ ਪ੍ਰਾਪਤ ਕੀਤਾ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਅੱਜ ਦੂਜੀ ਲੜੀ ਦੇ 25 ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪੁਜੀ ਸਾਹਿਬ ਦੇ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 10 ਮਈ ਦਿਨ ਐਤਵਾਰ ਨੂੰ ਪਾਏ ਜਾਣਗੇ ਤੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਰਾਗੀ, ਢਾਡੀ, ਕਵੀਸ਼ਰ, ਕਥਾ ਵਾਚਕ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।