ਖਿੜਕੀ ਦੀ ਗ੍ਰਿਲ ਤੋੜ ਕੇ 20 ਤੋਲੇ ਸੋਨਾ ਕੀਤਾ ਚੋਰੀ
ਘਰ ’ਚ ਲੱਗਾ ਸੀ
Publish Date: Mon, 23 Feb 2026 10:18 PM (IST)
Updated Date: Mon, 23 Feb 2026 10:22 PM (IST)

ਘਰ ’ਚ ਲੱਗਾ ਸੀ ਤਾਲਾ, ਡੇਢ ਲੱਖ ਨਕਦ ਵੀ ਚੋਰੀ ਜਾਸੰ, ਕਪੂਰਥਲਾ : ਜਲੰਧਰ ਰੋਡ ’ਤੇ ਸਥਿਤ ਪਟੇਲ ਨਗਰ ’ਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਇਕ ਹੈਂਡਲੂਮ ਵਪਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਟੇਲ ਨਗਰ ’ਚ ਚੋਰ ਇਕ ਘਰ ਦੀ ਖਿੜਕੀ ਦੀ ਗ੍ਰਿਲ ਤੋੜ ਕੇ ਅੰਦਰ ਦਾਖਲ ਹੋਏ ਤੇ ਅਲਮਾਰੀ ਦਾ ਤਾਲਾ ਤੋੜ ਕੇ ਲਗਪਗ ਡੇਢ ਲੱਖ ਰੁਪਏ ਨਕਦ ਤੇ ਲਗਪਗ 20 ਤੋਲੇ ਸੋਨੇ ਦੀ ਗਹਿਣੇ ਚੋਰੀ ਕਰ ਲਏ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਇਕ ਮੈਂਬਰ ਬਿਮਾਰ ਹੋਣ ਕਾਰਨ ਲੁਧਿਆਣਾ ਦੇ ਡੀਐੱਮਸੀ ’ਚ ਦਾਖਲ ਹੈ, ਜਿਸ ਕਾਰਨ ਪੂਰਾ ਪਰਿਵਾਰ ਦੇਰ ਰਾਤ ਘਰ ਤੋਂ ਬਾਹਰ ਸੀ ਤੇ ਮਕਾਨ ’ਤੇ ਤਾਲਾ ਲੱਗਾ ਹੋਇਆ ਸੀ। ਇਸ ਦਾ ਫਾਇਦਾ ਉਠਾ ਕੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਕੋਠੀ ਮਾਲਕ ਸੁਮਿਤ ਪ੍ਰਕਾਸ਼ ਮੋਗਲਾ ਹੈਂਡਲੂਮ ਵਪਾਰੀ ਹੈ। ਉਨ੍ਹਾਂ ਦਾ ਬੇਟਾ ਬਿਮਾਰ ਹੋਣ ਕਾਰਨ ਲੁਧਿਆਣਾ ਦੇ ਡੀਐੱਮਸੀ ’ਚ ਭਰਤੀ ਹੈ। ਪੂਰਾ ਪਰਿਵਾਰ ਉਥੇ ਮੌਜੂਦ ਸੀ ਤੇ ਘਰ ’ਚ ਤਾਲਾ ਲੱਗਾ ਹੋਇਆ ਸੀ। ਜਾਂਚ ਅਧਿਕਾਰੀ ਏਐੱਸਆਈ ਮੰਗਲ ਸਿੰਘ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਘਾਲ ਰਹੀ ਹੈ।