ਲੁੱਟਾਂ-ਖੋਹਾਂ ਕਰਨ ਵਾਲੇ 2 ਗ੍ਰਿਫਤਾਰ
ਲੁੱਟਾਂ ਖੋਹਾਂ ਕਰਨ ਵਾਲੇ 2 ਵਿਅਕਤੀ ਗ੍ਰਿਫਤਾਰ
Publish Date: Tue, 28 Apr 2026 09:28 PM (IST)
Updated Date: Tue, 28 Apr 2026 09:31 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਕਪੂਰਥਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧੀਰੇਂਦਰ ਵਰਮਾ ਆਈਪੀਐੱਸ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਬਜ਼ੁਰਗ ਵਿਅਕਤੀ ਦੇ ਦਾਤਰ ਮਾਰ ਕੇ ਖੋਹ ਕਰਨ ਵਾਲੇ ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਖੋਹ ਕੀਤਾ ਆਈ ਫੋਨ-15, ਪਰਸ, 2000/- ਰੁਪਏ, ਦਸਤਾਵੇਜ਼ ਅਤੇ ਵਾਰਦਾਤ ਸਮੇਂ ਵਰਤੇ ਦਾਤਰ ਤੇ ਮੋਟਰਸਾਈਕਲ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ 28 ਅਪ੍ਰੈਲ ਨੂੰ ਏਐੱਸਆਈ ਹਰੀਸ਼ ਕੁਮਾਰ ਥਾਣਾ ਸੁਲਤਾਨਪੁਰ ਲੋਧੀ ਪਾਸ ਹਰਜਿੰਦਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਪਿੰਡ ਵਡੇਲ ਕਦੀਮ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇਬਿਆਨ ਦਰਜ ਕਰਵਾਇਆ ਕਿ ਉਹ 22 ਅਪ੍ਰੈ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਮੱਥਾ ਟੇਕ ਕੇ ਆਪਣੇ ਮੋਟਰਸਾਈਕਲ ’ਤੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ, ਜਦ ਉਹ ਹੈਬਤਪੁਰ ਤੋਂ ਥੋੜਾ ਅੱਗੇ ਪੁੱਜਾ ਤਾਂ ਪਿੱਛਿਓਂ ਇਕ ਮੋਟਰਸਾਇਕਲ ’ਤੇ ਦੋ ਵਿਅਕਤੀ ਆਏ ਜਿਨ੍ਹਾਂ ਨੇ ਉਸਨੂੰ ਹੇਠਾਂ ਸੁੱਟ ਦਿੱਤਾ ਤੇ ਇਕ ਵਿਅਕਤੀ ਨੇ ਆਪਣੇ ਹੱਥ ਵਿਚ ਫੜਿਆ ਦਾਤਰ ਉਸਦੇ ਸੱਜੇ ਹੱਥ ਦੀ ਤਲੀ ’ਤੇ ਸਿੱਧਾ ਮਾਰਿਆ। ਫਿਰ ਦੂਜੇ ਵਿਅਕਤੀ ਨੇ ਆਪਣਾ ਦਾਤਰ ਉਸਦੇ ਸੱਜੀ ਬਾਂਹ ’ਤੇ ਮਾਰਿਆ। ਦੋਨਾਂ ਵਿਅਕਤੀਆਂ ਨੇ ਉਸਦਾ ਮੋਬਾਇਲ ਫੋਨ, ਪਰਸ, ਅਧਾਰ ਕਾਰਡ, ਡਰਾਇਵਿੰਗ ਲਾਇਸੰਸ, ਏਟੀਐੱਮ ਕਾਰਡ ਤੇ ਪੈਨ ਕਾਰਡ ਖੋਹ ਲਏ। ਖੋਹ ਕਰਨ ਵਾਲੇ ਵਿਅਕਤੀਆਂ ਗੁਰਦੀਪ ਸਿੰਘ ਉਰਫ ਮਨਦੀਪ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਖੁਸਰੋਪੁਰ ਥਾਣਾ ਸਦਰ ਕਪੂਰਥਲਾ ਤੇ ਅਜੈ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਸਿੱਧਵਾਂ ਦੋਨਾਂ ਥਾਣਾ ਸਦਰ ਕਪੂਰਥਲਾ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਤੇ 27 ਅਪ੍ਰੈਲ ਨੂੰ ਦੋਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਖੋਹ ਕੀਤਾ ਆਈ ਫੋਨ-15, ਪਰਸ, 2000/- ਰੁਪਏ, ਦਸਤਾਵੇਜ਼ ਤੇ ਵਾਰਦਾਤ ਸਮੇਂ ਵਰਤੇ ਦਾਤਰ ਤੇ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।