ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ 18 ਵਿਦਿਆਰਥੀਆਂ ਨੇ ਜਿੱਤੇ ਮੈਡਲ
ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ 18 ਵਿਦਿਆਰਥੀਆਂ ਨੇ ਜਿੱਤੇ ਕਈ ਮੈਡਲ
Publish Date: Thu, 07 May 2026 07:29 PM (IST)
Updated Date: Thu, 07 May 2026 07:32 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰਿਆ ਸਕੂਲ, ਸੁਲਤਾਨਪੁਰ ਲੋਧੀ ਦੇ 18 ਹੋਣਹਾਰ ਵਿਦਿਆਰਥੀਆਂ ਨੇ ਡਰਬੀ ਰੋਲਰ ਸਕੇਟਿੰਗ ਕਲੱਬ ਵੱਲੋਂ ਗੋਲ ਬਾਗ ਸਕੇਟਿੰਗ ਰਿੰਕ, ਅੰਮ੍ਰਿਤਸਰ ਵਿਖੇ ਕਰਵਾਏ ਗਏ ਰੋਲਰ ਸਕੇਟਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ਵਿਚ 300 ਤੇ 500 ਮੀਟਰ ਦੌੜਾਂ ਵਿਚ ਵਿਦਿਆਰਥੀਆਂ ਨੇ ਭਾਗ ਲਿਆ ਤੇ ਕਾਫੀ ਤਿੱਖੇ ਮੁਕਾਬਲੇ ਦੇ ਬਾਵਜੂਦ ਆਪਣੇ ਸ਼ਾਨਦਾਰ ਹੁਨਰ, ਸੰਤੁਲਨ, ਤੇਜ਼ੀ ਤੇ ਦ੍ਰਿੜ ਨਿਸ਼ਚੇ ਦਾ ਪ੍ਰਦਰਸ਼ਨ ਕੀਤਾ। ਖਿਡਾਰੀਆਂ ਨੇ ਗੋਲਡ, ਸਿਲਵਰ ਅਤੇ ਬਰਾਂਜ਼ ਮੈਡਲ ਜਿੱਤ ਕੇ ਆਪਣੀ ਯੋਗਤਾ ਸਾਬਤ ਕੀਤੀ । ਆਦਰਸ਼ (ਗੋਲਡ), ਸਾਹਿਲਪ੍ਰੀਤ ਸਿੰਘ (ਗੋਲਡ), ਅਰਮਾਨਦੀਪ ਸਿੰਘ (ਗੋਲਡ), ਗੁਰਫਤਿਹ ਸਿੰਘ (ਬਰਾਂਜ਼), ਫਤਿਹਜੋਤ ਸਿੰਘ (ਗੋਲਡ, ਬਰਾਂਜ਼), ਮਹਿਤਾਬ ਸਿੰਘ (ਗੋਲਡ, ਬਰਾਂਜ਼), ਹਰਗੁਨ ਸਿੰਘ (ਗੋਲਡ), ਸਾਹਿਬਜੋਤ ਸਿੰਘ (ਗੋਲਡ), ਵਾਰਿਸਪ੍ਰੀਤ ਸਿੰਘ (ਗੋਲਡ, ਬਰਾਂਜ਼), ਇੰਦਰਬੀਰ ਸਿੰਘ (ਸਿਲਵਰ, ਬਰਾਂਜ਼), ਗੁਰਕਮਲ ਸਿੰਘ (ਬਰਾਂਜ਼), ਸਾਹਿਬਪ੍ਰੀਤ ਸਿੰਘ (ਗੋਲਡ), ਅਰਸ਼ਦੀਪ ਸਿੰਘ (ਸਿਲਵਰ), ਗੁਰਨਿਵਾਜ਼ ਸਿੰਘ (ਗੋਲਡ, ਬਰਾਂਜ਼), ਅਭਿਜੋਤ ਸਿੰਘ (ਸਿਲਵਰ), ਗੁਰਸਿਰਤ ਕੌਰ (ਸਿਲਵਰ, ਬਰਾਂਜ਼), ਅਨੀਕਾ ਕੌਰ (ਸਿਲਵਰ) ਤੇ ਸਾਹਿਬਨੂਰ ਸਿੰਘ (ਗੋਲਡ, ਬਰਾਂਜ਼) ਨੇ ਮੈਡਲ ਜਿੱਤੇ ਹਨ। ਸਕੂਲ ਦੀ ਪ੍ਰਿੰਸੀਪਲ ਸੁਨੀਤਾ ਸੱਭਰਵਾਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਉਨ੍ਹਾਂ ਦੀ ਮਿਹਨਤ ਤੇ ਅਨੁਸ਼ਾਸਨ ਦਾ ਨਤੀਜਾ ਹੈ। ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਨੇ ਵੀ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ। ਇਸ ਕਾਮਯਾਬੀ ’ਚ ਡੀਪੀ ਗੁਰਵਿੰਦਰ ਕੌਰ ਬਾਲ, ਕੋਚ ਅਨੁ, ਓਂਕਾਰ ਤੇ ਸੋਧੀ ਰਾਮ ਦਾ ਵਿਸ਼ੇਸ਼ ਯੋਗਦਾਨ ਰਿਹਾ।