ਸਰਕਾਰੀ ਕਾਲਜ ਵਿਖੇ 113ਵਾਂ ਸਾਲਾਨਾ ਖੇਡ ਸਮਾਗਮ ਅੱਜ
ਸਰਕਾਰੀ ਕਾਲਜ ਵਿਖੇ 113ਵਾਂ ਸਾਲਾਨਾ ਖੇਡ ਸਮਾਗਮ ਅੱਜ
Publish Date: Tue, 10 Mar 2026 09:59 PM (IST)
Updated Date: Tue, 10 Mar 2026 10:03 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰਿਆਸਤੀ ਸ਼ਹਿਰ ਦੀ ਵਿੱਦਿਅਕ ਸੰਸਥਾ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ 113ਵਾਂ ਸਾਲਾਨਾ ਖੇਡ ਸਮਾਗਮ 11 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ। ਕਾਲਜ ਪ੍ਰਿੰਸੀਪਲ ਸਕਿੰਦਰ ਕੌਰ ਦੀ ਅਗਵਾਈ ਹੇਠ ਹੋਣ ਵਾਲੇ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਕੋਚ ਡਾ. ਅਮਰੀਕ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨਗੇ।