108 ’ਚ ਕਰਵਾਈ ਸਟਾਫ ਨੇ ਡਿਲੀਵਰੀ
ਸੰਵਾਦ ਸੂਤਰ, ਜਾਗਰਣ ਕਪੂਰਥਲਾ
Publish Date: Mon, 20 Apr 2026 09:52 PM (IST)
Updated Date: Mon, 20 Apr 2026 09:54 PM (IST)
ਸੰਵਾਦ ਸੂਤਰ, ਜਾਗਰਣ ਕਪੂਰਥਲਾ : ਮਨੁੱਖਤਾ ਤੇ ਫਰਜ਼ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦੇ ਹੋਏ 108 ਐਂਬੂਲੈਂਸ ਦੇ ਸਟਾਫ ਨੇ ਇਕ ਗਰਭਵਤੀ ਔਰਤ ਦੀ ਐਂਬੂਲੈਂਸ ’ਚ ਹੀ ਮਹਿਲਾ ਸਟਾਫ ਦੇ ਨਾਲ ਸੁਰੱਖਿਅਤ ਡਿਲੀਵਰੀ ਕਰਵਾਈ। ਔਰਤ ਨੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿਆਲ ਵਾਸੀ ਸ਼ਹਿਨਾਜ਼ ਪਤਨੀ ਸੁਦਾਮ ਹੂਸੈਨ ਨੂੰ ਜਣੇਪਾ ਪੀੜਾ ਹੋਣ ’ਤੇ ਸ਼ਾਮ ਲਗਪਗ 6 ਵਜੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਟੀਮ ਮੌਕੇ ’ਤੇ ਪਹੁੰਚੀ ਤੇ ਔਰਤ ਨੂੰ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਵੱਲ ਰਵਾਨਾ ਹੋਈ ਪਰ ਜਿਵੇਂ ਹੀ ਐਂਬੂਲੈਂਸ ਹਸਪਤਾਲ ਦੇ ਐਮਰਜੈਂਸੀ ਵਾਰਡ ਕੋਲ ਪਹੁੰਚੀ ਤਾਂ ਔਰਤ ਨੂੰ ਦਰਦ ਤੇਜ਼ ਹੋ ਗਈ। ਮੌਕੇ ਦੀ ਨਜ਼ਾਕਤ ਸਮਝਦੇ ਹੋਏ ਈਐੱਮਟੀ ਅਨੁਪ੍ਰੀਤ ਸਿੰਘ ਤੇ ਡਰਾਈਵਰ ਪ੍ਰਭਦੀਪ ਸਿੰਘ ਨੇ ਸਟਾਫ ਦੀ ਮਦਦ ਨਾਲ ਐਂਬੂਲੈਂਸ ਦੇ ਅੰਦਰ ਹੀ ਡਿਲੀਵਰੀ ਕਰਵਾਉਣ ਦਾ ਫੈਸਲਾ ਕੀਤਾ। ਡਿਲੀਵਰੀ ਤੋਂ ਬਾਅਦ ਮਾਂ ਤੇ ਬੱਚੀ ਨੂੰ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਗਿਆ। ਡਾਕਟਰਾਂ ਅਨੁਸਾਰ ਦੋਵਾਂ ਦੀ ਹਾਲਤ ਠੀਕ ਹੈ।