9.48 ਗ੍ਰਾਮ ਹੈਰੋਇਨ ਤੇ 53 ਨਸ਼ੇ ਦੀਆਂ ਗੋਲੀਆਂ ਸਮੇਤ 1 ਔਰਤ ਕਾਬੂ
9.48 ਗ੍ਰਾਂਮ ਹੈਰੋਇਨ ਅਤੇ 53 ਨਸ਼ੀਲੀਆ ਗੋਲੀਆਂ ਸਮੇਤ 1 ਔਰਤ ਕਾਬੂ
Publish Date: Fri, 10 Apr 2026 08:51 PM (IST)
Updated Date: Fri, 10 Apr 2026 08:53 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜ਼ਿਲ੍ਹਾ ਕਪੂਰਥਲਾ ਪੁਲਿਸ ਵੱਲੋਂ ਸ਼੍ਰੀ ਗੌਰਵ ਤੂਰਾ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀਆਂ ਹਦਾਇਤਾਂ ’ਤੇ ਨਸ਼ੇ ਦਾ ਕਾਰੋਬਾਰ ਕਰਨ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਹੱਥ ਉਸ ਵੇਲੇ ਸਫਲਤਾ ਲੱਗੀ, ਜਦੋਂ ਇੱਕ ਔਰਤ ਨੂੰ ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਅਤੇ ਧਰੇਂਦਰ ਵਰਮਾ ਆਈਪੀਐੱਸ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਥਾਣਾ ਮੁਖੀ ਸੁਲਤਾਨਪੁਰ ਲੋਧੀ ਦੀ ਅਗਵਾਈ ਵਿੱਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ 9.48 ਗ੍ਰਾਮ ਹੈਰੋਇਨ ਅਤੇ 53 ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਔਰਤ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 09.04.2026 ਨੂੰ ਏਐੱਸਆਈ ਸੁਰਜੀਤ ਸਿੰਘ ਇੰਚਾਰਜ ਚੌਕੀ ਮੋਠਾਂਵਾਲਾ ਥਾਣਾ ਸੁਲਤਾਨਪੁਰ ਲੋਧੀ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਭੈੜੇ ਅਨਸਰਾਂ ਦੀ ਭਾਲ ਸਬੰਧੀ ਪਿੰਡ ਲਾਟੀਆਂ ਵਾਲ ਤੋਂ ਪੁਲਿਸ ਪਾਰਟੀ ਨੇ ਸਿਮਰਨ ਕੌਰ ਉਰਫ ਰਾਜ ਪਤਨੀ ਸ਼ਿੰਦਰ ਸਿੰਘ ਵਾਸੀ ਲਾਟੀਆਂ ਵਾਲ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ 9.48 ਗ੍ਰਾਮ ਹੈਰੋਇਨ ਅਤੇ 53 ਨਸ਼ੇ ਦੀਆਂ ਗੋਲੀਆਂ ਬਰਾਮਦ ਕਰ ਕੇ ਐੱਨਡੀਪੀਐੱਸ ਐਕਟ ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕੀਤਾ ਗਿਆ। ਪੁੱਛਗਿੱਛ ਦੌਰਾਨ ਸਿਮਰਨ ਕੌਰ ਉਰਫ ਰਾਜ ਪਤਨੀ ਸਿੰਦਰ ਸਿੰਘ ਵਾਸੀ ਲਾਟੀਆਂ ਵਾਲ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਕੀਤਾ ਜੁਰਮ ਮੰਨਿਆ। ਜਿਸ ਨੂੰ ਪੇਸ਼ ਅਦਾਲਤ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਇਸ ਡਰੱਗ ਰੈਕਟ ਦੀ ਚੈਨ ਬਾਰੇ ਪਤਾ ਕੀਤਾ ਜਾਵੇਗਾ।