- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੈਵਲ ਏਜੰਟ ਨੇ 500 ਕਿੱਲੋਮੀਟਰ ਦੂਰ ਇਕ ਹੋਰ ਕੰਪਨੀ ਵਿਚ ਕੰਮ ’ਤੇ ਲਗਵਾ ਦਿੱਤਾ ਤਾਂ ਉਥੇ ਮਹੀਨੇ ਬਾਅਦ 90 ਹਜ਼ਾਰ ਰੁਪਏ ਦੇਣ ਦੀ ਥਾਂ ਸਿਰਫ 5 ਹਜ਼ਾਰ ਰੁਪਏ ਮਿਲੇ। ਉਥੇ ਉਹ ਕਿਰਾਏ ਉੱਤੇ ਰਹਿੰਦਾ ਸੀ ਤੇ ਫਿਰ ਏਨਾ ਬਿਮਾਰ ਹੋ ਗਿਆ ਕਿ ਉਹ ਕਮਰੇ ਦਾ ਕਿਰਾਇਆ ਤੱਕ ਨਾ ਦੇ ਪਾਇਆ। ਮਕਾਨ ਮਾਲਕ ਨੇ ਉਸ ਦਾ ਪਾਸਪੋਰਟ ਖੋਹ ਲਿਆ ਤੇ ਪੁਲਿਸ ਕੋਲ ਫੜਵਾ ਦਿੱਤਾ।

ਕੁਲਬੀਰ ਸਿੰਘ ਮਿੰਟੂ/ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਹਰਿਆਣੇ ਦਾ ਰਹਿਣ ਵਾਲੇ 25 ਸਾਲਾ ਦੀਪਕ, ਰੂਸ ਦੀ ਜੇਲ੍ਹ ਵਿਚ ਨਰਕ ਭਰੇ ਸਾਢੇ 3 ਮਹੀਨੇ ਬਿਤਾਉਣ ਮਗਰੋਂ ਪਰਿਵਾਰ ਵਿਚ ਪਰਤ ਆਇਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਵਾਪਸ ਪਰਤਿਆ ਦੀਪਕ ਸੁਲਤਾਨਪੁਰ ਲੋਧੀ ਵਿਚ ਧੰਨਵਾਦ ਕਰਨ ਲਈ ਆਇਆ ਸੀ।
ਜੇਲ੍ਹ ਵਿਚ ਦਿੱਤੇ ਜਾਣ ਵਾਲੇ ਤਸੀਹਿਆਂ ਦਾ ਦੀਪਕ ਜਦੋਂ ਜ਼ਿਕਰ ਕਰਦਾ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਮਾਸਕੋ ਦੇ ਇਕ ਥਾਣੇ ਵਿਚ ਤਿੰਨ ਦਿਨ ਭੁੱਖਾ ਰੱਖਿਆ ਗਿਆ ਅਤੇ ਸਿਰਫ ਪਾਣੀ ਹੀ ਮਿਲਿਆ। ਦੀਪਕ ਨੇ ਦੱਸਿਆ ਕੇ ਉਹ ਜਦੋਂ ਪਖਾਨੇ ਜਾਣ ਲਈ ਪੁਲਿਸ ਵਾਲਿਆਂ ਦੇ ਵਾਸਤੇ ਪਾਉਂਦਾ ਸੀ ਤਾਂ ਉਸ ਨੂੰ ਕਰੰਟ ਦਾ ਝਟਕਾ ਲਾਇਆ ਜਾਂਦਾ ਸੀ, ਹਫ਼ਤੇ ਵਿਚ 2 ਵਾਰ ਉਸ ਨੂੰ ਕਰੰਟ ਲਾਇਆ ਜਾਂਦਾ ਸੀ। ਦੀਪਕ ਨੇ ਦੱਸਿਆ ਕਿ ਉਹ 22 ਅਪ੍ਰੈਲ 2025 ਨੂੰ ਘਰ ਤੋਂ ਮਾਸਕੋ ਲਈ ਤੁਰਿਆ ਸੀ। ਟਰੈਵਲ ਏਜੰਟ ਨੇ ਮਾਸਕੋ ਪਹੁੰਚਾਉਣ ਲਈ ਉਸ ਨਾਲ 4 ਲੱਖ ਰੁਪਏ ਤੈਅ ਕੀਤੇ ਸਨ ਤੇ ਉੱਥੇ 90 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੰਪਨੀ ਵਿਚ ਕੰਮ ਦਿਵਾਉਣ ਦਾ ਵਾਅਦਾ ਕੀਤਾ ਸੀ। ਦੀਪਕ ਮੁਤਾਬਕ ਕੰਪਨੀ ਵਿਚ ਉਸ ਨੇ ਇਕ ਮਹੀਨਾ ਕੰਮ ਕਰਨ ਤੋਂ ਬਾਅਦ ਪੈਸੇ ਮੰਗੇ ਤਾਂ ਕੰਮ ਤੋਂ ਜਵਾਬ ਮਿਲ ਗਿਆ। ਟਰੈਵਲ ਏਜੰਟ ਨੇ 500 ਕਿੱਲੋਮੀਟਰ ਦੂਰ ਇਕ ਹੋਰ ਕੰਪਨੀ ਵਿਚ ਕੰਮ ’ਤੇ ਲਗਵਾ ਦਿੱਤਾ ਤਾਂ ਉਥੇ ਮਹੀਨੇ ਬਾਅਦ 90 ਹਜ਼ਾਰ ਰੁਪਏ ਦੇਣ ਦੀ ਥਾਂ ਸਿਰਫ 5 ਹਜ਼ਾਰ ਰੁਪਏ ਮਿਲੇ। ਉਥੇ ਉਹ ਕਿਰਾਏ ਉੱਤੇ ਰਹਿੰਦਾ ਸੀ ਤੇ ਫਿਰ ਏਨਾ ਬਿਮਾਰ ਹੋ ਗਿਆ ਕਿ ਉਹ ਕਮਰੇ ਦਾ ਕਿਰਾਇਆ ਤੱਕ ਨਾ ਦੇ ਪਾਇਆ। ਮਕਾਨ ਮਾਲਕ ਨੇ ਉਸ ਦਾ ਪਾਸਪੋਰਟ ਖੋਹ ਲਿਆ ਤੇ ਪੁਲਿਸ ਕੋਲ ਫੜਵਾ ਦਿੱਤਾ।
ਤਿੰਨ ਦਿਨ ਥਾਣੇ ਰੱਖਣ ਤੋਂ ਬਾਅਦ ਉਸ ਨੂੰ ਇਮੀਗ੍ਰੇਸ਼ਨ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਸ ਜੇਲ੍ਹ ਵਿਚ ਵੱਖ-ਵੱਖ ਮੁਲਕਾਂ ਤੋਂ ਆਏ ਨੌਜਵਾਨ ਬੰਦ ਸਨ। ਇਨ੍ਹਾਂ ਵਿਚ 150 ਦੇ ਕਰੀਬ ਭਾਰਤੀ ਨੌਜਵਾਨ ਸਨ ਅਤੇ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਦੇ ਸਨ। ਦੀਪਕ ਨੇ ਦਾਅਵਾ ਕੀਤਾ ਕੇ ਜਿਸ ਜੇਲ੍ਹ ਵਿਚ ਉਹ ਰਹਿ ਰਿਹਾ ਸੀ, ਉਸ ਦੇ ਨਾਲ ਵਾਲੇ ਸੈੱਲ ਵਿਚ ਕਿਊਬਾ ਦੇ ਨੌਜਵਾਨ ਨੇ ਪਰੇਸ਼ਾਨੀ ਕਾਰ ਫਾਹਾ ਲੈ ਲਿਆ ਸੀ। ਇਕ ਵਾਰ ਤਾਂ ਉਸ ਨੂੰ ਵੀ ਮਹਿਸੂਸ ਹੋਇਆ ਕਿ ਜੇਕਰ ਉਹ ਮਹੀਨਾ ਹੋਰ ਇੱਥੇ ਹੋਰ ਰਹਿ ਗਿਆ ਤਾਂ ਉਹ ਸ਼ਾਇਦ ਹੀ ਜਿਊਂਦਾ ਪਰਤ ਸਕੇ।
ਦੀਪਕ ਨੇ ਦੱਸਿਆ ਜੇਲ੍ਹ ਵਿਚ ਮਿਲਦੇ ਖਾਣੇ ਤੋਂ ਭਾਰਤੀ ਨੌਜਵਾਨ ਜ਼ਿਅਦਾ ਪਰੇਸ਼ਾਨ ਹਨ ਕਿਉਂਕਿ ਦੁਪਿਹਰ ਤੇ ਰਾਤ ਦੇ ਖਾਣੇ ਵਿਚ ਗਾਂ ਦਾ ਉਬਲਿਆ ਹੋਇਆ ਮਾਸ ਹੁੰਦਾ ਸੀ। ਕੋਈ ਵੀ ਭਾਰਤੀ ਨੌਜਵਾਨ ਇਹ ਨਹੀ ਸੀ ਖਾਂਦਾ, ਸਿਰਫ ਤਿੰਨ ਬਰੈੱਡ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ। ਤਸੀਹਿਆਂ ਕਾਰਨ ਉਨ੍ਹਾਂ ਦੀ ਤਰਜੀਹ ਹੁੰਦੀ ਸੀ ਕਿ ਰੂਸੀ ਫ਼ੌਜ ਵਿਚ ਭਰਤੀ ਹੋ ਜਾਈਏ। ਦੀਪਕ ਨੇ ਦੱਸਿਆ ਕਿ ਉੱਥੇ ਖਾਣਾ ਬਹੁਤ ਭੈੜਾ ਮਿਲਦਾ ਸੀ ਤੇ ਉਥੋਂ ਵਾਪਸ ਆਉਣ ਪਿੱਛੋਂ 10-15 ਦਿਨ ਤਾਂ ਹਸਪਤਾਲ ਵਿਚ ਹੀ ਰਿਹਾ।
ਇੰਝ ਹੋਈ ਰਿਹਾਈ
ਦੀਪਕ ਦੀ ਰਿਹਾਈ ਉਸ ਵੇਲੇ ਸੰਭਵ ਹੋਈ ਜਦੋਂ ਉਸ ਦੇ ਪਰਿਵਾਰ ਨੇ 2 ਫਰਵਰੀ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਦੀਪਕ 17 ਫਰਵਰੀ ਨੂੰ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ। ਰਾਜ ਸਭਾ ਸੰਤ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਅਜਿਹੇ ਏਜੰਟਾਂ ਪਿੱਛੇ ਲੱਗ ਕੇ ਵਿਦੇਸ਼ ਵਿਚ ਨਾ ਜਾਣ, ਉੱਥੇ ਹਾਲਾਤ ਖ਼ਤਰਨਾਕ ਹਨ।