ਬਾਗੀਆਂ ਖ਼ਿਲਾਫ਼ ਭੜਕਿਆ ਆਪ ਵਰਕਰਾਂ ਦਾ ਗੁੱਸਾ
ਆਪ” ਪਾਰਟੀ ਚੋ ਹੋਏ ਬਾਗੀਆਂ ਖ਼ਿਲਾਫ਼ ਵਰਕਰਾਂ ਦਾ ਗੁੱਸਾ, ਭੁਲੱਥ ’ਚ ਪੁਤਲੇ ਫੂਕੇ
Publish Date: Sun, 26 Apr 2026 10:03 PM (IST)
Updated Date: Sun, 26 Apr 2026 10:07 PM (IST)

ਭੁਲੱਥ ’ਚ ਫੂਕੇ ਗਏ ਪਾਰਟੀ ਛੱਡਣ ਵਾਲਿਆਂ ਦੇ ਪੁਤਲੇ ਔਖੇ ਵੇਲੇ ਪਾਰਟੀ ਛੱਡਣ ਵਾਲੇ ਗ਼ੱਦਾਰ ਹਨ : ਰਸ਼ਪਾਲ ਸ਼ਰਮਾ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਚੁਣੇ ਗਏ ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ਦਾ ਦਾਮਨ ਫੜਨ ਦੇ ਮਾਮਲੇ ’ਚ ਪੰਜਾਬ ਭਰ ‘ਚ ਉਨ੍ਹਾਂ ਦੇ ਵਿਰੁੱਧ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸੇ ਤਹਿਤ ਹਲਕਾ ਭੁਲੱਥ ਵਿਚ ਵੀ “ਆਪ” ਵਰਕਰਾਂ ਵੱਲੋਂ ਤਿੱਖਾ ਰੋਸ ਪ੍ਰਗਟਾਇਆ ਗਿਆ। ਆਮ ਆਦਮੀ ਪਾਰਟੀ ਦੇ ਦਫਤਰ ਅੱਗੇ ਵਰਕਰਾਂ ਨੇ ਪਾਰਟੀ ਬਾਗੀ ਆਗੂਆਂ ਦੇ ਪੁਤਲੇ ਫੂਕ ਕੇ ਆਪਣਾ ਗੁੱਸਾ ਜਤਾਇਆ। ਵਰਕਰਾਂ ਵੱਲੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ, ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਸਮੇਤ ਹੋਰ ਆਗੂਆਂ ਦੇ ਪੁਤਲੇ ਫੂਕੇ ਗਏ ਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਪ ਆਗੂ ਪ੍ਰਧਾਨ ਰਸ਼ਪਾਲ ਸ਼ਰਮਾ (ਹਲਕਾ ਸੰਗਠਨ ਇੰਚਾਰਜ) ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਪਾਰਟੀ ਨੇ ਮਾਣ-ਸਨਮਾਨ ਦਿੱਤਾ, ਉਨ੍ਹਾਂ ਵੱਲੋਂ ਔਖੇ ਸਮੇਂ ’ਚ ਪਾਰਟੀ ਦਾ ਸਾਥ ਛੱਡਣਾ ਨਿੰਦਣਯੋਗ ਹੈ। ਸ਼ਰਮਾ ਨੇ ਕਿਹਾ ਪਾਰਟੀ ਛੱਡਣ ਵਾਲਿਆਂ ਨੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਤੇ ਉਨ੍ਹਾਂ ਦਾ ਇਹ ਫੈਸਲੇ ਕਿਸੇ ਧੋਖੇ ਨਾਲੋਂ ਘੱਟ ਨਹੀ। ਸ਼ਰਮਾ ਨੇ ਕਿਹਾ ਕਿ ਪਾਰਟੀ ਛੱਡਣ ਵਾਲੇ ਆਗੂਆਂ ਨੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਅਜਿਹੇ ਮੌਕਾਪ੍ਰਸਤਾਂ ਦਾ ਹਰ ਪੱਧਰ ’ਤੇ ਵਿਰੋਧ ਜਾਰੀ ਰਹੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਵਰਕਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰ ਦੇਵਾਂਗੇ ਤੇ ਪਾਰਟੀ ਨੂੰ ਬੁਲੰਦੀਆਂ ’ਤੇ ਲੈ ਕੇ ਜਾਵਾਂਗੇ। ਇਸ ਮੌਕੇ ਸੀ. ਮੀਤ ਪ੍ਰਧਾਨ ਸੂਰਜ ਕੁਮਾਰ, ਮੀਤ ਪ੍ਰਧਾਨ ਬੂਟਾ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਕੌਂਸਲਰ ਗੌਰਵ ਸੱਭਰਵਾਲ, ਕੌਂਸਲਰ ਸੁਖਦੇਵ ਸਿੰਘ, ਸਰਪੰਚ ਸਤਪਾਲ ਸਿੰਘ ਬਰਿਆਰ ਤੇ ਵੱਖ-ਵੱਖ ਪਿੰਡਾਂ ਦੇ ਆਪ ਵਰਕਰ ਹਾਜ਼ਰ ਸਨ।