180 ਲਿਟਰ ਲਾਹਣ ਸਮੇਤ ਔਰਤ ਕਾਬੂ
180 ਲਿਟਰ ਲਾਹਣ ਸਮੇਤ ਇੱਕ ਔਰਤ ਕਾਬੂ
Publish Date: Sun, 26 Apr 2026 06:52 PM (IST)
Updated Date: Sun, 26 Apr 2026 06:55 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੌਰਵ ਤੂਰਾ ਆਈਪੀਐੱਸ ਐੱਸਐੱਸਪੀ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕਪੂਰਥਲਾ ਜ਼ਿਲ੍ਹੇ ਵਿਚ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਸੁਲਤਾਨਪੁਰ ਲੋਧੀ ਦੇ ਏਐੱਸਪੀ ਧੀਰੇਂਦਰ ਵਰਮਾ ਆਈਪੀਐੱਸ, ਸੁਖਪਾਲ ਸਿੰਘ ਡੀਐੱਸਪੀ ਨਾਰਕੋਟਿਕ ਦੀ ਅਗਵਾਈ ਹੇਠ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਵੱਲੋਂ ਇਕ ਔਰਤ ਨੂੰ ਲਾਹਣ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੋਨਮਦੀਪ ਕੌਰ ਮੁੱਖ ਅਫਸਰ ਥਾਣਾ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਏਐੱਸਆਈ ਬਲਬੀਰ ਸਿੰਘ ਸਾਥੀ ਸਮੇਤ ਐਕਸਾਈਜ਼ ਇੰਸਪੈਕਟਰ ਮਨਜੀਤ ਕੌਰ ਵੱਲੋਂ ਦੌਰਾਨੇ ਗਸ਼ਤ ਦੋਸ਼ੀ ਪ੍ਰੀਤਮ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਹੁਸੈਨਪੁਰ ਦੂਲੋਵਾਲ ਥਾਣਾ ਤਲਵੰਡੀ ਚੌਧਰੀਆ ਜ਼ਿਲ੍ਹਾ ਕਪੂਰਥਲਾ ਦੇ ਘਰ ਰੇਡ ਕਰਕੇ 180 ਲੀਟਰ ਲਾਹਣ ਬਰਾਮਦ ਕੀਤੀ। ਜਿਸ ’ਤੇ ਉਕਤ ਦੇ ਖਿਲਾਫ ਮੁਕੱਦਮਾ ਨੰਬਰ 32 ਮਿਤੀ 25.04.2026 ਅ/ਧ 61-1-14 ਐਕਸਾਈਜ਼ ਐਕਟ ਥਾਣਾ ਤਲਵੰਡੀ ਚੌਧਰੀਆਂ ਦਰਜ ਰਜਿਸਟਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਸ ਦੇ ਖਿਲਾਫ ਮੁਕੱਦਮਾ ਨੰ 06 ਮਿਤੀ 01.03.2023 ਅ/ਧ 61-1-14 ਐਕਸਾਈਜ਼ ਐਕਟ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਤੇ ਮਕੱਦਮਾ ਨੰਬਰ 01 ਮਿਤੀ 03.01.2025 ਅ/ਧ 61-1-14 ਐਕਸਾਈਜ਼ ਐਕਟ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਦਰਜ ਰਜਿਸਟਰਡ ਹੈ। ਮੁਲਜ਼ਮ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।