ਦਿ ਹਾਕ ਵਰਲਡ ਸਕੂਲ ’ਚ ਜਲ ਸੁਰੱਖਿਆ ਦਿਵਸ ਮਨਾਇਆ
ਜਲ ਸਰੰਕਸ਼ਨ ਦਿਵਸ ਤੇ ਦੀ ਹਾਕ ਵਰਲਡ ਸਕੂਲ ਵਿਖੇ ਸਮਾਗਮ ਕਰਵਾਇਆ
Publish Date: Tue, 28 Apr 2026 07:14 PM (IST)
Updated Date: Tue, 28 Apr 2026 07:16 PM (IST)

ਬੱਚਿਆਂ ਨੇ ਜਲ ਬਚਾਉਣ ਲਈ ਜਾਗਰੂਕਤਾ ਰੈਲੀ ਕੱਢੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਿ ਹਾਕ ਵਰਲਡ ਸਕੂਲ ਤਲਵੰਡੀ ਚੌਧਰੀਆਂ ਵਿਖੇ ਅੱਜ ਜਲ ਸੁਰੱਖਿਆ ਦਿਵਸ ਪ੍ਰਿੰਸੀਪਲ ਸ਼ਵੇਤਾ ਮਹਿਤਾ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਇਕ ਜਾਗਰੂਕਤਾ ਰੈਲੀ ਨਾਲ ਕੀਤੀ ਗਈ। ਬੱਚਿਆਂ ਨੇ ਸਕੂਲ ਦੇ ਆਲੇ-ਦੁਆਲੇ ਇਲਾਕੇ ਵਿਚ ਰੈਲੀ ਕੱਢੀ ਤੇ ‘ਪਾਣੀ ਬਚਾਓ, ਜੀਵਨ ਬਚਾਓ’ ਵਰਗੇ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਬੱਚਿਆਂ ਦੇ ਜਲ ਸੁਰੱਖਿਆ ਵਿਸ਼ੇ ’ਤੇ ਸਲੋਗਨ ਲਿਖਣ ਮੁਕਾਬਲਾ ਤੇ ਡਰਾਇੰਗ ਮੁਕਾਬਲਾ ਵੀ ਕਰਵਾਇਆ ਗਿਆ। ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਕਿਹਾ ਕਿ ਜਲ ਸੁਰੱਖਿਆ ਦੇ ਨਾਲ ਹੀ ਜਲ ਸੰਕਟ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਲ ਸੁਰੱਖਿਆ ਦੀ ਮਹੱਤਤਾ ਦਾ ਉਦੇਸ਼ ਤਾਜ਼ੇ ਪਾਣੀ ਦੇ ਕੁਦਰਤੀ ਸਾਧਨਾਂ ਦਾ ਪ੍ਰਬੰਧ ਕਰਨਾ, ਜਲ ਮੰਡਲ ਦੀ ਰੱਖਿਆ ਕਰਨਾ ਤੇ ਵਾਤਾਵਰਣ ਤੇ ਭਵਿੱਖ ਦੀਆਂ ਮਨੁੱਖੀ ਮੰਗਾਂ ਨੂੰ ਪੂਰਾ ਕਰਨਾ ਹੈ। ਸਕੂਲ ਮੈਨੇਜਿੰਗ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੈਪਟਨ ਤਜਿੰਦਰ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ ਨੇ ਵੀ ਆਪਣੇ ਸੰਬੋਧਨ ਵਿਚ ਜਲ ਸੁਰੱਖਿਆ ਦੇ ਕਈ ਉਪਾਅ ਦੱਸੇ। ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਵੱਲੋਂ ਵੀ ਬੱਚਿਆਂ ਨੂੰ ਪਾਣੀ ਦੀ ਕਦਰ ਤੇ ਇਸ ਦੀ ਸੰਭਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਸਮਝਾਇਆ ਗਿਆ ਕਿ ਜਲ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ ਤੇ ਇਸ ਦੀ ਬਰਬਾਦੀ ਨੂੰ ਰੋਕਣਾ ਹਰ ਇਕ ਦੀ ਜ਼ਿੰਮੇਵਾਰੀ ਹੈ। ਅਖੀਰ ਵਿਚ ਪ੍ਰਿੰਸੀਪਲ ਸ਼ਵੇਤਾ ਮਹਿਤਾ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੈਪਟਨ ਤਜਿੰਦਰ ਸਿੰਘ ਨੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜਲ ਸੁਰੱਖਿਆ ਦੀ ਸਹੁੰ ਚੁਕਾਈ। ਇਸ ਮੌਕੇ ਮੈਡਮ ਅਰਚਨਾ, ਮੈਡਮ ਨਵਦੀਪ, ਕੁਸਮ, ਪਰਮ, ਵਰਸ਼ਾ ਠਾਕੁਰ, ਮਾਲਤੀ ਨਰੰਗ, ਮੈਡਮ ਨਿਧੀ ਆਦਿ ਵੀ ਹਾਜ਼ਰ ਸਨ।