ਬਦਲਦੇ ਮੌਸਮ ’ਚ ਵਾਇਰਲ ਇਨਫੈਕਸ਼ਨ ਤੋਂ ਬਚੋ : ਡਾ. ਬਸਰਾ
ਬਦਲਦੇ ਮੌਸਮ ਵਿਚ ਖਤਰਨਾਕ ਹੋ ਰਿਹਾ ਹੈ ਵਾਇਰਲ ਇਨਫੈਕਸ਼ਨ,ਡਾ: ਬਸਰਾ।
Publish Date: Fri, 08 May 2026 07:19 PM (IST)
Updated Date: Fri, 08 May 2026 07:20 PM (IST)

ਪੰਜਾਬੀ ਜਾਗਰਣ ਪ੍ਰਤਨਿਧ ਫਗਵਾੜਾ : ਵਾਇਰਲ ਇੰਨਫੈਕਸ਼ਨ ਦੇ ਮਾਮਲੇ ਮੌਸਮ ਬਦਲਣ ਨਾਲ ਤੇਜ਼ੀ ਨਾਲ ਵੱਧ ਰਹੇ ਹਨ। ਫਗਵਾੜਾ ਸ਼ਹਿਰ ਦੇ ਡਾਕਟਰ ਜਤਿੰਦਰ ਸਿੰਘ ਪਰਹਾਰ, ਡਾ. ਵੀਰ ਸਿੰਘ ਬਸਰਾ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਸਮੇਂ ਸਿਰ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਹੈ। ਡਾਕਟਰਾਂ ਮੁਤਾਬਕ ਬੁਖਾਰ, ਖਾਂਸੀ, ਜ਼ੁਕਾਮ, ਗਲੇ ਵਿਚ ਦਰਦ ਤੇ ਸਰੀਰ ਦਰਦ ਵਰਗੇ ਲੱਛਣ ਨਜ਼ਰ ਆਉਣ ‘ਤੇ ਲਾਪਰਵਾਹੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਾਇਰਲ ਇਨਫੈਕਸ਼ਨ ਤੋਂ ਬਚਾਅ ਲਈ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬਾਹਰੋਂ ਆ ਕੇ ਹੱਥ ਧੋਣ, ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਤੇ ਪੂਰੀ ਨੀਂਦ ਲੈਣ ਨਾਲ ਇਨਫੈਕਸ਼ਨ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਵੱਧ ਪਾਣੀ ਪੀਣ ਤੇ ਪੋਸ਼ਟਿਕ ਖੁਰਾਕ ਲੈਣ ਦੀ ਵੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਬਿਨਾਂ ਸਲਾਹ ਦਵਾਈਆਂ ਨਾ ਖਾਣ ਲਈ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਬੁਖਾਰ ਲੰਬੇ ਸਮੇਂ ਤੱਕ ਰਹੇ ਜਾਂ ਸਾਹ ਲੈਣ ਵਿਚ ਦਿੱਕਤ ਆਵੇ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਜੇ ਬੁਖਾਰ, ਸਾਹ ਲੈਣ ਵਿਚ ਦਿੱਕਤ ਜਾਂ ਲਗਾਤਾਰ ਖਾਂਸੀ ਰਹੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਾਵਧਾਨੀ ਤੇ ਸਹੀ ਦੇਖਭਾਲ ਨਾਲ ਵਾਇਰਲ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਬਚਾਅ ਲਈ ਇਹ ਗੱਲਾਂ ਧਿਆਨ ਵਿਚ ਰੱਖੋ : ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਵੋ ਬਾਹਰੋਂ ਆ ਕੇ ਮੂੰਹ, ਅੱਖਾਂ ਤੇ ਨੱਕ ਨੂੰ ਤੁਰੰਤ ਨਾ ਛੂਹੋ ਪੂਰੀ ਨੀਂਦ ਤੇ ਪੋਸ਼ਟਿਕ ਖੁਰਾਕ ਲਵੋ ਜ਼ਿਆਦਾ ਪਾਣੀ ਪੀਓ ਤੇ ਸਰੀਰ ਨੂੰ ਹਾਈਡ੍ਰੇਟ ਰੱਖੋ ਭੀੜ ਵਾਲੀਆਂ ਥਾਵਾਂ ਵਿਚ ਸਾਵਧਾਨੀ ਰੱਖੋ ਖਾਂਸੀ ਜਾਂ ਛਿਕ ਆਉਣ ‘ਤੇ ਰੁਮਾਲ ਜਾਂ ਕੋਹਣੀ ਦਾ ਇਸਤੇਮਾਲ ਕਰੋ ਘਰੇਲੂ ਉਪਾਅ ਗਰਮ ਪਾਣੀ ਵਿਚ ਨਮਕ ਪਾ ਕੇ ਗਰਾਰੇ ਕਰੋ ਤੁਲਸੀ, ਅਦਰਕ ਤੇ ਸ਼ਹਿਦ ਵਾਲੀ ਚਾਹ ਪੀਓ ਭਾਫ਼ ਲੈਣ ਨਾਲ ਨੱਕ ਤੇ ਗਲੇ ਨੂੰ ਆਰਾਮ ਮਿਲਦਾ ਹੈ ਵਿਟਾਮਿਨ-ਸੀ ਵਾਲੇ ਫਲ ਜਿਵੇਂ ਸੰਤਰਾ, ਨਿੰਬੂ ਤੇ ਆਂਵਲਾ ਖਾਓ ਠੰਡੀ ਚੀਜ਼ਾਂ ਅਤੇ ਜੰਕ ਫੂਡ ਤੋਂ ਪਰਹੇਜ਼ ਕਰੋ