ਵਿਜੇ ਦੀ ਜਿੱਤ ਨਾਲ ਮਸੀਹ ਭਾਈਚਾਰਾ ਖੁਸ਼ : ਡਾ. ਸਲਾਮਤ
ਤਾਮਿਲਨਾਡੂ ’ਚ ਵਿਜੇ ਦੇ ਰਾਜਨੀਤਿਕ ਉਭਾਰ ਨਾਲ ਮਸੀਹ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ : ਡਾ. ਸਲਾਮਤ
Publish Date: Thu, 07 May 2026 09:55 PM (IST)
Updated Date: Thu, 07 May 2026 09:56 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਤਾਮਿਲਨਾਡੂ ਦੀ ਰਾਜਨੀਤੀ ਵਿਚ ਅਦਾਕਾਰ ਜੋਸਫ਼ ਵਿਜੇ ਚੰਦਰਸ਼ੇਖਰ (ਵਿਜੇ) ਦੀ ਪਾਰਟੀ ਵੱਲੋਂ ਹਾਸਲ ਕੀਤੀ ਗਈ ਵੱਡੀ ਸਿਆਸੀ ਕਾਮਯਾਬੀ ਨੇ ਦੇਸ਼ ਦੀ ਰਾਜਨੀਤੀ ਵਿਚ ਇਕ ਨਵਾਂ ਸੰਦੇਸ਼ ਦਿੱਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਲ ਇੰਡੀਆ ਕ੍ਰਿਸ਼ਚਨ ਫੈਲੋਸ਼ਿਪ ਦੇ ਮੁੱਖ ਬੁਲਾਰੇ ਡਾ. ਸਲਾਮਤ ਨੇ ਕਰਦਿਆਂ ਕਿਹਾ ਕਿ ਵਿਜੇ ਦੀ ਲੋਕਪ੍ਰਿਯਤਾ ਤੇ ਲੋਕਾਂ ਵਿਚ ਉਨ੍ਹਾਂ ਲਈ ਵਧ ਰਿਹਾ ਸਮਰਥਨ ਇਹ ਦਰਸਾਉਂਦਾ ਹੈ ਕਿ ਲੋਕ ਹੁਣ ਨਵੀਂ ਸੋਚ ਤੇ ਨਵੀਂ ਲੀਡਰਸ਼ਿਪ ਨੂੰ ਸਵੀਕਾਰ ਕਰ ਰਹੇ ਹਨ। ਡਾ. ਸਲਾਮਤ ਨੇ ਕਿਹਾ ਕਿ ਜੋਸਫ਼ ਵਿਜੇ ਚੰਦਰਸ਼ੇਖਰ ਦਾ ਜਨਮ ਇਕ ਈਸਾਈ ਪਿਤਾ ਤੇ ਹਿੰਦੂ ਮਾਤਾ ਦੇ ਘਰ ਹੋਇਆ। ਉਨ੍ਹਾਂ ਦਾ ਪਾਲਣ-ਪੋਸ਼ਣ ਇਕ ਈਸਾਈ ਪਰਿਵਾਰ ਵਿਚ ਹੋਇਆ ਤੇ ਉਨ੍ਹਾਂ ਦਾ ਅਧਿਕਾਰਤ ਨਾਮ ਵੀ ਉਨ੍ਹਾਂ ਦੀਆਂ ਈਸਾਈ ਜੜ੍ਹਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਜੇ ਦੀ ਸਫਲਤਾ ਨਾਲ ਦੇਸ਼ ਭਰ ਦੇ ਮਸੀਹ ਭਾਈਚਾਰੇ ਵਿਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਵਿਚ ਵਿਜੇ ਦੇ ਵਧਦੇ ਸਿਆਸੀ ਪ੍ਰਭਾਵ ਨੂੰ ਲੋਕ ਬਦਲਾਅ ਦੀ ਨਿਸ਼ਾਨੀ ਵਜੋਂ ਦੇਖ ਰਹੇ ਹਨ। ਡਾ. ਸਲਾਮਤ ਨੇ ਕਿਹਾ ਕਿ ਜੇਕਰ ਵਿਜੇ ਭਵਿੱਖ ਵਿਚ ਤਾਮਿਲਨਾਡੂ ਦੀ ਕਮਾਨ ਸੰਭਾਲਦੇ ਹਨ ਤਾਂ ਇਹ ਮਸੀਹ ਭਾਈਚਾਰੇ ਲਈ ਮਾਣ ਤੇ ਸਨਮਾਨ ਦੀ ਗੱਲ ਹੋਵੇਗੀ।