50 ਸਾਲਾਂ ’ਚ ਟੀਕਾਕਰਨ ਨਾਲ 15 ਕਰੋੜ ਲੋਕਾਂ ਦੀ ਜਾਨ ਬਚੀ : ਡਾ. ਹਰਜੀਤ ਸਿੰਘ
ਪਿਛਲੇ 50 ਸਾਲਾਂ ਵਿੱਚ ਟੀਕਾਕਰਨ ਨਾਲ ਕਰੀਬ 15.4 ਕਰੋੜ ਲੋਕਾਂ ਦੀ ਜਾਨ ਬਚਾਈ : ਡਾ. ਹਰਜੀਤ ਸਿੰਘ
Publish Date: Tue, 28 Apr 2026 07:42 PM (IST)
Updated Date: Tue, 28 Apr 2026 07:46 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਿਸ਼ਵ ਟੀਕਾਕਰਨ ਹਫਤੇ ਦਾ ਮੁੱਖ ਮੰਤਵ ਸਾਰੀ ਉਮਰ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਟੀਕਿਆਂ ਦੇ ਉਪਯੋਗ ਨੂੰ ਵਧਾਉਣਾ ਹੈ। ਮਾਹਰ ਡਾਕਟਰ ਸਵਰਨ ਸਿੰਘ ਨੇ ਕਿਹਾ ਕਿ ਇਹ ਪਹਿਲ ਟੀਕਿਆਂ ਦੇ ਮਹੱਤਵ ਤੇ ਜੀਵਨ ਰੱਖਿਆ ਸ਼ਕਤੀ ਦੇ ਬਾਰੇ ਵਿਚ ਜਾਗਰੂਕਤਾ ਵਧਾਉਂਦੀ ਹੈ ਤੇ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੀ ਹੈ। ਇਹ ਟੀਕਾਕਰਨ ਹਰ ਸਾਲ ਪੂਰੇ ਵਿਸ਼ਵ ਵਿਚ 24 ਤੋਂ 30 ਅਪ੍ਰੈਲ ਤੱਕ ਮਨਾਇਆ ਜਾਂਦਾ ਹੈ। ਕੀ ਤੁਸੀਂ ਧਿਆਨ ਦਿੱਤਾ ਹੈ ਕਿ ਘਰ ਵਿਚ ਛੋਟੇ ਬੱਚੇ ਤੇ ਬਜ਼ੁਰਗ ਸਭ ਤੋਂ ਜਲਦੀ ਬਿਮਾਰ ਕਿਉਂ ਹੋ ਜਾਂਦੇ ਹਨ ਜਦਕਿ ਨੌਜਵਾਨਾਂ ’ਤੇ ਮੌਸਮ ਜਾਂ ਬਿਮਾਰੀਆਂ ਦਾ ਅਸਰ ਆਸਾਨੀ ਨਾਲ ਨਹੀਂ ਹੁੰਦਾ। ਇਸ ਦਾ ਜਵਾਬ ਸਾਡੇ ਸਰੀਰ ਦੇ ਸੁਰੱਖਿਆ ਚੱਕਰ ਅਰਥਾਤ ਸਾਡੀ ਇਮਿਊਨਿਟੀ ਵਿਚ ਛੁਪਿਆ ਹੈ। ਆਮ ਤੌਰ ’ਤੇ ਮੰਨ ਲੈਂਦੇ ਹਾਂ ਕਿ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੂਰੇ ਜੀਵਨ ਇਕ ਵਰਗੀ ਰਹਿੰਦੀ ਪਰ ਸੱਚਾਈ ਇਸ ਦੇ ਉਲਟ ਹੈ। ਟੀਕਾਕਰਨ ਇਕ ਢਾਲ ਹੈ : ਡਾ. ਹਰਜੀਤ ਸਿੰਘ ਜਨਮ ਦੇ ਸਮੇਂ ਤੱਕ ਇਕ ਬੱਚੇ ਦਾ ਸਰੀਰ ਬਿਮਾਰੀਆਂ ਤੇ ਕੀਟਾਣੂਆਂ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦਾ ਹੈ। ਇਸ ਕਾਰਨ ਸ਼ੁਰੂਆਤੀ ਸਾਲ ਵਿਚ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ। ਇਥੇ ਇਹ ਟੀਕਾਕਰਨ ਇਕ ਢਾਲ ਬਣ ਕੇ ਸਾਹਮਣੇ ਆਉਂਦਾ ਹੈ। ਟੀਕੇ ਸਾਡੇ ਸਰੀਰ ਨੂੰ ਬਿਨਾਂ ਬਿਮਾਰ ਕੀਤੇ ਹੀ ਉਨ੍ਹਾਂ ਕਿਟਾਣੂਆਂ ਦੇ ਨਾਲ ਲੜਨਾ ਸਿਖਾਉਂਦੇ ਹਨ। ਡਾ. ਹਰਜੀਤ ਸਿੰਘ ਮੁਤਾਬਕ ਡਬਲਓਐੱਚਓ ਵਿਚ ਬਤੌਰ ਪਲਸ ਪੋਲੀਓ ਪ੍ਰੋਗਰਾਮ ਦੇ ਨਕੋਦਰ ਸਬ-ਡਿਵੀਜ਼ਨ ਦੇ ਅਬਜ਼ਰਵਰ ਦੇ ਤੌਰ ਤੇ 2010-12 ਤੱਕ ਕੰਮ ਕੀਤਾ ਹੈ ਤੇ ਟੀਕਾਕਰਨ ਦੇ 42 ਸਾਲ ਦੇ ਤਜਰਬੇ ਦੇ ਮਾਹਰ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਲੋਕਾਂ ਵਿਚ ਟੀਕਾਕਰਨ ਬਾਰੇ ਗਲਤਫਹਿਮੀਆਂ ਹਨ ਤੇ ਟੀਕਾਕਰਨ ਦੇ ਫਾਇਦਿਆਂ ਬਾਰੇ ਵਿਸ਼ਵ ਸਿਹਤ ਸੰਸਥਾ ਇਹ ਹਫਤਾ ਦੁਨੀਆ ਭਰ ਵਿਚ ਮਨਾਉਂਦਾ ਹੈ ਤਾਂ ਕਿ ਦੁਨੀਆ ਵਿਚ ਬਿਮਾਰੀਆਂ ਦਾ ਖਾਤਮਾ ਕੀਤਾ ਜਾ ਸਕੇ। ਚੇਚਕ ਜਾਂ ਪੋਲੀਓ ਨੂੰ ਦੁਨੀਆ ਤੋਂ ਟੀਕਾਕਰਨ ਦੇ ਨਾਲ ਲਗਪਗ ਖਤਮ ਕੀਤਾ ਜਾ ਸਕਿਆ ਹੈ। ਕੁੱਝ ਨਵੇਂ ਟੀਕੇ ਸਰਵਾਈਕਲ, ਕੈਂਸਰ, ਮਲੇਰੀਆ, ਡੇਂਗੂ ਆਦਿ ਟਰਾਇਲ ਚੱਲ ਰਹੇ ਹਨ। ਹਿੰਦੁਸਤਾਨ ਵਿਚ ਯੂਪੀਆਈ ਪ੍ਰੋਗਰਾਮ ਹੇਠ ਕਾਲੀ ਖਾਂਸੀ, ਟੀਬੀ, ਗਲ ਘੋਟੂ, ਕਾਲਾ ਪੀਲੀਆ, ਨਿਮੋਨੀਆ, ਰੋਟਾ ਵਾਇਰਸ, ਖਸਰਾ, ਜਰਮਨ ਖਸਰਾ, ਜਪਾਨੀ ਬੁਖਾਰ ਆਦਿ ਦੇ ਟੀਕੇ ਸਰਕਾਰੀ ਤੌਰ ’ਤੇ ਫਰੀ ਲੱਗ ਰਹੇ ਹਨ। ਟੀਕਾਕਰਨ ਦਾ ਮੁੱਖ ਮੰਤਵ- ਵਿਸ਼ਵ ਟੀਕਾਕਰਨ ਹਫਤਾ ਇਕ ਸਿਹਤ ਅਭਿਆਨ ਹੈ ਜਿਹੜਾ ਦੁਨੀਆ ਭਰ ਵਿਚ ਵੈਕਸੀਨ ਰੋਕਥਾਮ ਯੋਗ ਬਿਮਾਰੀਆਂ ਦੇ ਖਿਲਾਫ ਜਾਗਰੂਕਤਾ ਵਧਾਉਣ ਤੇ ਟੀਕਾਕਰਨ ਦੀ ਦਰਾਂ ਨੂੰ ਵਧਾਉਂਦਾ ਹੈ। ਪਿਛਲੇ 50 ਸਾਲਾਂ ਵਿਚ ਟੀਕਿਆਂ ਨਾਲ ਅੰਦਾਜ਼ਨ 15.4 ਕਰੋੜ ਲੋਕਾਂ ਦੀ ਜਾਨ ਬਚਾਈ ਗਈ ਹੈ, ਜਿਹੜੀ ਹਰ ਮਿੰਟ 6 ਲੋਕਾਂ ਦੀ ਜਾਨ ਬਚਾਉਣ ਦੇ ਬਰਾਬਰ ਹੈ।