ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਟਰੱਸਟ ਮੈਂਬਰ
ਟਰੱਸਟ ਮੈਂਬਰ ਹੋਏ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ
Publish Date: Mon, 27 Apr 2026 10:18 PM (IST)
Updated Date: Mon, 27 Apr 2026 10:22 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਿਰ ਕਮੇਟੀ ਤੁਗਲਕਾਬਾਦ ਦਿੱਲੀ (ਰਜਿ) ਟਰੱਸਟ ਦੇ ਅਹੁਦੇਦਾਰਾਂ ਦੀ ਟੀਮ ਅੱਜ ਜਲੰਧਰ ਪਹੁੰਚੀ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਏ ਮਹਿਮਾਨਾਂ ਦਾ ਗੁਲਦਸਤਾ ਭੇਟ ਕਰਦਿਆਂ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਟਰੱਸਟ ਦੇ ਪੰਜ ਮੈਂਬਰਾਂ ਸਵਾਮੀ ਵੀਰ ਸਿੰਘ ਹਿਤਕਾਰੀ ਜੀ(ਉੱਤਰ ਪ੍ਰਦੇਸ਼) ਪ੍ਰਧਾਨ, ਸ਼੍ਰੀ ਦੁਸ਼ਯੰਤ ਕੁਮਾਰ ਗੌਤਮ ਜੀ (ਦਿੱਲੀ) ਐਡਵਾਈਜ਼ਰ, ਸ਼੍ਰੀ ਮੰਗਤ ਰਾਮ ਬਾਲੀ ਜੀ (ਦਿੱਲੀ) ਜਨਰਲ ਸੈਕਟਰੀ, ਸ਼੍ਰੀ ਸੋਮ ਪ੍ਰਕਾਸ਼ ਜੀ (ਪੰਜਾਬ) ਮੈਂਬਰ ਤੇ ਸ਼੍ਰੀਮਤੀ ਬੰਤੋ ਕਟਾਰੀਆ ਜੀ (ਹਰਿਆਣਾ) ਮੈਂਬਰ ਆਦਿ ਸਚਖੰਡ ਡੇਰਾ ਬੱਲਾਂ ਵਿਖੇ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਏ। ਡੇਰਾ ਮੁਖੀ ਪਦਮ ਸ਼੍ਰੀ 108 ਸੰਤ ਨਿਰਜੰਣ ਦਾਸ ਵਲੋਂ ਆਏ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਕਮੇਟੀ ਦੇ ਮੈਬਰ ਸਾਹਿਬਾਨਾਂ ਵੱਲੋਂ ਪਦਮ ਸ਼੍ਰੀ 108 ਸੰਤ ਨਿਰੰਜਣ ਦਾਸ ਜੀ ਨਾਲ ਤੁਗਲਕਾਬਾਦ ਦਿੱਲੀ ਵਿਖੇ ਬਣਨ ਵਾਲੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੀ ਉਸਾਰੀ ਬਾਬਤ ਡਰਾਇੰਗ, ਨਕਸ਼ਾ ਆਦਿ ਬਾਰੇ ਚਰਚਾ ਕੀਤੀ ਗਈ ਤੇ ਸੁਝਾਅ ਮੰਗੇ ਗਏ। ਡੇਰਾ ਮੁਖੀ ਬੱਲਾਂ ਸੰਤ ਨਿਰੰਜਣ ਦਾਸ ਜੀ ਵੱਲੋਂ ਭਾਰਤ ਸਰਕਾਰ ਤੇ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਿਰ ਕਮੇਟੀ ਤੁਗਲਕਾਬਾਦ ਦਿੱਲੀ (ਰਜਿ) ਟਰੱਸਟ ਦੇ ਇਸ ਉਪਰਾਲੇ ਲਈ ਬਹੁਤ ਤਾਰੀਫ ਕੀਤੀ ਗਈ। ਟਰੱਸਟ ਦੇ ਅਹੁਦੇਦਾਰਾਂ ਵਲੋਂ ਤੁਗਲਕਾਬਾਦ ਵਿਖੇ ਸਤਿਗੁਰੂ ਰਵਿਦਾਸ ਮੰਦਿਰ ਦੀ ਨੀਂਹ ਪੱਥਰ ਰੱਖਣ ਲਈ ਸੰਤ ਨਿਰੰਜਣ ਦਾਸ ਜੀ ਨੂੰ ਬੇਨਤੀ ਵੀ ਕੀਤੀ ਗਈ।