ਬੀਬੀ ਕੁਲਵੰਤ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ
ਬੀਬੀ ਕੁਲਵੰਤ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ
Publish Date: Mon, 27 Apr 2026 08:49 PM (IST)
Updated Date: Mon, 27 Apr 2026 08:52 PM (IST)

ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਦਿੱਤੀ ਸ਼ਰਧਾਂਜਲੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਿਰਮਲ ਸਿੰਘ ਰਿਟਾ. ਇੰਸਪੈਕਟਰ ਪੰਜਾਬ ਰੋਡਵੇਜ਼ ਦੀ ਧਰਮ ਪਤਨੀ ਤੇ ਜਗੀਰ ਸਿੰਘ ਯੂਕੇ, ਮਨਦੀਪ ਕੌਰ, ਸੰਦੀਪ ਕੌਰ ਦੀ ਸਤਿਕਾਰਯੋਗ ਮਾਤਾ ਸਵ. ਕੁਲਵੰਤ ਕੌਰ, ਜੋ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਅਜੀਤ ਨਗਰ, ਪਿੰਡ ਸੈਦੋ ਭੁਲਾਣਾ, ਕਪੂਰਥਲਾ ਵਿਖੇ ਪਾਏ ਗਏ। ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਸਿੰਘ ਸਭਾ, ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਹੋਇਆ। ਇਸ ਮੌਕੇ ਭਾਈ ਅਮਰਦੀਪ ਸਿੰਘ ਹਜੂਰੀ ਰਾਗੀ ਗੁਰਦੁਆਰਾ ਬੇਬੇ ਨਾਨਕੀ ਜੀ, ਸੁਲਤਾਨਪੁਰ ਲੋਧੀ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸਮਾਗਮ ਦੀ ਸਮਾਪਤੀ ’ਤੇ ਗ੍ਰੰਥੀ ਸਿੰਘ ਨੇ ਵਿਛੜ ਚੁੱਕੀ ਰੂਹ ਦੀ ਆਤਮਾ ਦੀ ਸ਼ਾਂਤੀ ਤੇ ਪਰਿਵਾਰ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਲੈਕਚਰਾਰ ਗੁਰਪ੍ਰੀਤ ਸਿੰਘ ਬਠਿੰਡਾ ਵੱਲੋਂ ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਵੱਲੋਂ ਭੇਜਿਆ ਸ਼ੋਕ ਮਤਾ ਪੜਿਆ ਗਿਆ। ਉਪਰੰਤ ਜੋਤੀ ਮਹਿੰਦਰੂ ਡੀਟੀਐੱਫ ਸਟੇਟ ਆਗੂ ਵੱਲੋਂ ਵੱਖ-ਵੱਖ ਥਾਵਾਂ ਤੋਂ ਆਏ ਸ਼ੋਕ ਮਤੇ ਜਿਨ੍ਹਾਂ ਚ ਪੰਜਾਬ ਰੋਡਵੇਜ਼, ਸਿੱਖਿਆ ਵਿਭਾਗ, ਪੰਜਾਬ ਪੁਲਿਸ, ਰੇਲਵੇ ਡਿਪਾਰਟਮੈਂਟ, ਖੇਤੀਬਾੜੀ ਸੈਕਟਰ, ਜੁਡੀਸ਼ੀਅਲ ਡਿਪਾਰਟਮੈਂਟ ਆਦਿ ਸ਼ਾਮਲ ਸਨ, ਪੜ੍ਹੇ ਗਏ। ਨਿਰਮਲ ਸਿੰਘ ਰਿਟਾ. ਇੰਸਪੈਕਟਰ ਪੰਜਾਬ ਰੋਡਵੇਜ਼ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੋਹਨ ਸਿੰਘ ਰਿਟਾਇਰਡ ਰੀਡਰ ਸੈਸ਼ਨ ਜੱਜ, ਜੋਤੀ ਮਹਿੰਦਰੂ ਡੀਟੀਐੱਫ ਸਟੇਟ ਆਗੂ, ਸਰਵਣ ਸਿੰਘ ਔਜਲਾ ਸੀਨੀਅਰ ਮੀਤ ਪ੍ਰਧਾਨ ਡੀਟੀਐੱਫ ਪੰਜਾਬ, ਪ੍ਰੀਤਮ ਸਿੰਘ ਲੈਕਚਰਾਰ, ਸੁਖਵਿੰਦਰ ਸਿੰਘ ਜੰਮੂ ਡੀਐੱਮ ਸਪੋਰਟਸ ਕਪੂਰਥਲਾ, ਗੁਰਪ੍ਰੀਤ ਸਿੰਘ ਲੈਕਚਰਾਰ ਬਠਿੰਡਾ, ਗੁਰਪਿਆਰ ਸਿੰਘ ਫਰੀਦਕੋਟ, ਸਰਬਦੀਪ ਸਿੰਘ ਬੇਗੋਵਾਲ, ਵੀਰ ਲਾਲ ਭੁਲੱਥ, ਕੇਵਲ ਸਿੰਘ ਸਾਬਕਾ ਬੀਪੀਓ, ਰਣਜੀਤ ਸਿੰਘ ਝੱਲ ਬੀਬੜੀ, ਗੁਰਮੇਲ ਸਿੰਘ ਭਾਗੋ ਰਾਈਆਂ, ਜਸਵਿੰਦਰ ਸਿੰਘ ਪਰਵੇਜ ਨਗਰ, ਜਗੀਰ ਸਿੰਘ, ਕੁੰਦਨ ਸਿੰਘ, ਰਣਜੀਤ ਸਿੰਘ, ਜਸਵਿੰਦਰਪਾਲ, ਸੁਰਜੀਤ ਸਿੰਘ, ਪਰਮਜੀਤ ਸਿੰਘ, ਦਿਨੇਸ਼ ਕੁਮਾਰ, ਹਰਭਜਨ ਸਿੰਘ, ਜੋਗਿੰਦਰ ਸਿੰਘ, ਲਾਲ ਸਿੰਘ, ਸੁਰਿੰਦਰ ਕੁਮਾਰ, ਰਘਬੀਰ ਸਿੰਘ, ਕਰਮ ਚੰਦ, ਨਿਰਮਲ ਸਿੰਘ ਮੱਲੀ, ਤਰਨਦੀਪ ਸਿੰਘ, ਕਰਮਜੀਤ ਸਿੰਘ, ਮੈਡਮ ਪਲਵਿੰਦਰ ਕੌਰ, ਮੈਡਮ ਪਰਮਿੰਦਰ ਕੌਰ, ਮੈਡਮ ਗਗਨਦੀਪ ਕੌਰ, ਮੈਡਮ ਰਜਨਦੀਪ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਮਨਜਿੰਦਰ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ, ਸਾਕ ਸਬੰਧੀ, ਰਿਸ਼ਤੇਦਾਰ ਹਾਜ਼ਰ ਸਨ।