ਐੱਨਆਰਆਈ ਰਣਜੀਤ ਸਿੰਘ ਰਾਣਾ ਢਿੱਲੋਂ ਨੂੰ ਦਿੱਤੀ ਸ਼ਰਧਾਂਜਲੀ
ਐਨ ਆਰ ਆਈ ਰਣਜੀਤ ਸਿੰਘ ਰਾਣਾ ਢਿੱਲੋਂ ਨਮਿਤ ਸ਼ਰਧਾਂਜਲੀ ਸਮਾਗਮ
Publish Date: Mon, 27 Apr 2026 07:52 PM (IST)
Updated Date: Mon, 27 Apr 2026 07:55 PM (IST)

ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਨੇ ਦਿੱਤੀ ਸ਼ਰਧਾਂਜਲੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿ. ਸਮਾਜ ਸੇਵੀ ਸੰਸਥਾ ਸੁਲਤਾਨਪੁਰ ਲੋਧੀ ਦੇ ਮੀਤ ਪ੍ਰਧਾਨ ਅੰਗਰੇਜ਼ ਸਿੰਘ ਢਿੱਲੋਂ ਤੇ ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਗੁਰਮੇਜ ਸਿੰਘ ਰਾਜੂ ਢਿੱਲੋਂ ਦੇ ਛੋਟੇ ਭਰਾ ਸਵਰਗੀ ਰਣਜੀਤ ਸਿੰਘ ਰਾਣਾ ਢਿੱਲੋਂ, ਜੋ ਬੀਤੇ ਦਿਨੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਡੇਰਾ ਸੈਯਦਾਂ ਵਿਖੇ ਪਾਏ ਗਏ। ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ ਵਿਖੇ ਹੋਇਆ। ਇਸ ਮੌਕੇ ਭਾਈ ਸਤਬੀਰ ਸਿੰਘ ਮੱਖੂ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸਮਾਗਮ ਦੀ ਸਮਾਪਤੀ ਤੇ ਭਾਈ ਅਵਤਾਰ ਸਿੰਘ ਸੰਧੂ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ। ਸ਼ਰਧਾਂਜਲੀ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸਰਕਰਦਾ ਸ਼ਖ਼ਸੀਅਤਾਂ ਵੱਲੋਂ ਸ਼ਾਮਲ ਹੋ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਮੌਕੇ ਅੰਗਰੇਜ਼ ਸਿੰਘ ਢਿੱਲੋਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਸਾਬਕਾ ਉਪ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਪੀਏਡੀਬੀ ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਰਵਿੰਦਰ ਸਿੰਘ ਪੱਪਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਨੰਬਰਦਾਰ ਜੋਗਾ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਠੇਕੇਦਾਰ ਹਰਨੇਕ ਸਿੰਘ ਵਿਰਦੀ, ਅਕਾਲ ਗਰੁੱਪ ਦੇ ਐੱਮਡੀ ਸੁਖਦੇਵ ਸਿੰਘ ਜੱਜ, ਬਲਕਾਰ ਸਿੰਘ ਹਰਨਾਮਪੁਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਬਲਦੇਵ ਸਿੰਘ, ਸੇਵਾਮੁਕਤ ਐੱਸਡੀਓ ਗੁਰਦੀਪ ਸਿੰਘ, ਯੂਥ ਆਗੂ ਮੋਨੂੰ ਭੰਡਾਰੀ, ਪੀਏ ਰਵਿੰਦਰ ਸਿੰਘ ਰਵੀ, ਪੀਏ ਬਲਜਿੰਦਰ ਸਿੰਘ, ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਮੀਤ ਪ੍ਰਧਾਨ ਜਗਪਾਲ ਸਿੰਘ ਚੀਮਾ, ਜਗਤਾਰ ਸਿੰਘ ਗੁਰਾਇਆ, ਜਤਿੰਦਰ ਸਿੰਘ ਖਾਲਸਾ, ਸੁਮੇਰ ਸਿੰਘ ਆਸਟਰੇਲੀਆ, ਵਿਜੇ ਸੋਢੀ, ਬਿੱਲਾ ਸ਼ਾਹ, ਮਾਧਵ ਗੁਪਤਾ, ਰਾਜੂ ਉੱਪਲ, ਭਾਈ ਸਰਬਜੀਤ ਸਿੰਘ ਬੱਬੂ, ਜੀਤ ਸਿੰਘ ਸਾਬਕਾ ਸਰਪੰਚ ਮੀਰਪੁਰ, ਸਰਪੰਚ ਬਚਿੱਤਰ ਸਿੰਘ ਡੇਰਾ ਸੈਯਦਾਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਚੂਹੜਪੁਰ, ਸਾਬਕਾ ਕੌਂਸਲਰ ਬਾਬਾ ਪ੍ਰਿਤਪਾਲ ਸਿੰਘ ਪਾਲੀ, ਹਰਜਿੰਦਰ ਸਿੰਘ ਸਾਬਕਾ ਸਰਪੰਚ ਗਾਜੀਪੁਰ, ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ, ਹਰੀਸ਼ ਪਾਲ ਨਈਅਰ, ਜਗਦੀਸ਼ ਪਾਲ ਰਾਵਲ, ਰਾਜਬਹਾਦਰ ਸਿੰਘ ਡਡਵਿੰਡੀ, ਨਿਰਮਲ ਸਿੰਘ ਲਾਡੀ, ਲਾਲ ਸਿੰਘ ਪੰਚ, ਸੁਖਵਿੰਦਰ ਸਿੰਘ ਘੀਣਾ, ਯੋਗੇਸ਼ ਕੁਮਾਰ ਲਾਹੋਰਾ, ਵਿਪਨ ਕੁਮਾਰ, ਕਾਲਾ ਸਿੰਘ ਢਿੱਲੋਂ, ਜਗਜੀਤ ਸਿੰਘ ਨੰਡਾ, ਵਿੱਕੀ ਪ੍ਰਧਾਨ ਅੰਮ੍ਰਿਤ ਵੇਲਾ ਪਰਿਕਰਮਾ ਸੇਵਾ ਸੋਸਾਇਟੀ, ਕੁਲਦੀਪ ਸ਼ਰਮਾ, ਬਲਦੇਵ ਸਿੰਘ ਤਲਵੰਡੀ ਚੌਧਰੀਆਂ, ਅਨਿਲ ਧੀਰ ਪਪਰੂ, ਗੁਰਸ਼ਰਨ ਸਿੰਘ ਲਾਡੀ, ਕੁਲਦੀਪ ਸਿੰਘ ਸੇਖੋ, ਹੈਪੀ ਢਾਬੇ ਵਾਲਾ, ਦੀਪਕ ਭਾਗਰਥ, ਵਿਵੇਕ ਧੀਰ, ਵਿਸ਼ਾਲ ਅਰੋੜਾ ਆਦਿ ਵੀ ਹਾਜ਼ਰ ਸਨ।