ਥਿੰਦ ਮਸ਼ੀਨਰੀ ਸਟੋਰ ਲੈਵਲਰ ਕਿਸਾਨਾਂ ਦੀ ਬਣੇ ਪਹਿਲੀ ਪਸੰਦ
ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਆਧੁਨਿਕ ਲੇਜਰ ਲੈਵਲਰ ਕਿਸਾਨਾਂ ਦੀ ਬਣੇ ਪਹਿਲੀ ਪਸੰਦ
Publish Date: Thu, 07 May 2026 07:13 PM (IST)
Updated Date: Thu, 07 May 2026 07:14 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਧੁਨਿਕ ਖੇਤੀਬਾੜੀ ਸੰਦਾਂ ਵਿਚ ਵੱਡਾ ਨਾਂ ਸਥਾਪਿਤ ਕਰਨ ਵਾਲੇ ਸੁਲਤਾਨਪੁਰ ਲੋਧੀ ਸਥਿਤ ਥਿੰਦ ਮਸ਼ੀਨਰੀ ਸਟੋਰ ਵੱਲੋਂ ਕਿਸਾਨਾਂ ਦੀ ਮੰਗ ’ਤੇ ਮਾਰਕੀਟ ਵਿਚ ਉਤਾਰੇ ਗਏ ਥਿੰਦ ਲੇਜ਼ਰ ਲੈਵਲਰ ਕਰਾਹੇ ਨੂੰ ਗਾਹਕਾਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਥਿੰਦ ਲੇਜ਼ਰ ਲੈਵਲਰ ਕਰਾਹੇ ਦੀ ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਵਿਚ ਵੀ ਭਾਰੀ ਮੰਗ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐੱਮਡੀ ਜੋਗਾ ਸਿੰਘ ਥਿੰਦ, ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਇਸ ਲੇਜ਼ਰ ਲੈਵਲਰ ਕਰਾਹੇ ਵਿਚ ਜਾਪਾਨ ਦੀ ਉੱਚ ਪੱਧਰੀ ਤਕਨੀਕ ਵਰਤੀ ਗਈ ਹੈ ਜੋ ਕਿ ਖੇਤ ਨੂੰ ਬਹੁਤ ਘੱਟ ਸਮੇਂ ਤੇ ਘੱਟ ਖਰਚ ਨਾਲ਼ ਪੱਧਰਾ ਕਰਦੀ ਹੈ। ਬਾਕੀ ਕੰਪਨੀਆਂ ਨਾਲੋਂ ਥਿੰਦ ਲੇਜ਼ਰ ਲੈਵਲਰ ਨੂੰ ਚਲਾਉਣਾ ਵੀ ਬਹੁਤ ਅਸਾਨ ਹੈ ਤੇ ਇਸ ਦੇ ਰੱਖ-ਰਖਾਵ ’ਤੇ ਵੀ ਬਹੁਤ ਘੱਟ ਲਾਗਤ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਥਿੰਦ ਮਸ਼ੀਨਰੀ ਸਟੋਰ ਵੱਲੋਂ ਆਪਣੇ ਗਾਹਕਾਂ ਨੂੰ ਤਸੱਲੀਬਖ਼ਸ਼ ਸਰਵਿਸ ਉਨ੍ਹਾਂ ਦੇ ਖੇਤਾਂ ਤੱਕ ਬਹੁਤ ਘੱਟ ਸਮੇਂ ਵਿਚ ਉਪਲੱਬਧ ਕਰਵਾਈ ਜਾਂਦੀ ਹੈ, ਜਿਸ ਨਾਲ ਕਿਸਾਨਾਂ ਦੇ ਸਮੇਂ ਦੀ ਵੀ ਵੱਡੀ ਬੱਚਤ ਹੁੰਦੀ ਹੈ। ਇਸ ਮੌਕੇ ਕਿਸਾਨ ਅਵਤਾਰ ਸਿੰਘ ਸੰਧੂ, ਤੇਜਪਾਲ ਸਿੰਘ ਗਿੱਲ ਤੇ ਹਰਜਿੰਦਰ ਸਿੰਘ ਸੰਧੂ ਨੂੰ ਲੇਜ਼ਰ ਲੈਵਲਰ ਦੇ ਸੈੱਟ ਭੇਟ ਕੀਤੇ ਗਏ। ਕਿਸਾਨ ਅਵਤਾਰ ਸਿੰਘ, ਕੁਲਬੀਰ ਸਿੰਘ ਵਲਣੀ, ਸਰਵਨ ਸਿੰਘ ਆਦਿ ਨੇ ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਲੇਜ਼ਰ ਲੈਵਲਰ ’ਤੇ ਵੀ ਸਬਸਿਡੀ ਦਿੱਤੀ ਜਾਵੇ ਤਾਂ ਜੋ ਕਿਸਾਨ ਇਸ ਨੂੰ ਆਸਾਨੀ ਨਾਲ ਖ਼ਰੀਦ ਸਕਣ। ਇਸ ਮੌਕੇ ਜੋਗਾ ਸਿੰਘ ਥਿੰਦ ਨੇ ਦੱਸਿਆ ਕਿ ਸਰਕਾਰ ਵੱਲੋਂ ਵੱਖ ਵੱਖ ਸੰਦਾਂ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈ, ਕਿਸਾਨ ਉਨ੍ਹਾਂ ਸਕੀਮਾਂ ਦਾ ਲਾਭ ਉਠਾਉਣ। ਇਸ ਮੌਕੇ ਕੁਲਵਿੰਦਰ ਜੀਤ ਸਿੰਘ ਮੋਮੀ, ਕੁਲਬੀਰ ਸਿੰਘ, ਸੰਦੀਪ ਸਿੰਘ, ਜਗਮੋਹਣ ਸਿੰਘ ਥਿੰਦ, ਸਰਵਨ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।