ਭਾਜਪਾ ਉਮੀਦਵਾਰਾਂ ਦੀ ਜਿੱਤ ਵਰਕਰਾਂ ਦੀ ਮਿਹਨਤ ਦਾ ਨਤੀਜਾ : ਖੋਜੇਵਾਲ
ਨਗਰ ਨਿਗਮ ਚੋਣਾਂ ਵਿੱਚ ਤਿੰਨ ਭਾਜਪਾ ਉਮੀਦਵਾਰਾਂ ਦੀ ਜਿੱਤ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ : ਖੋਜੇਵਾਲ
Publish Date: Sat, 30 May 2026 10:25 PM (IST)
Updated Date: Sat, 30 May 2026 10:26 PM (IST)

--ਭਾਜਪਾ ਦੇ ਜੇਤੂ ਉਮੀਦਵਾਰਾਂ ਨੇ ਕਿਹਾ-ਸਾਰੇ ਵੋਟਰਾਂ ਦਾ ਧੰਨਵਾਦ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨਦੇ ਹੀ ਜੇਤੂ ਉਮੀਦਵਾਰਾਂ ਤੇ ਸਮਰਥਕਾਂ ਨੇ ਬੜੇ ਉਤਸ਼ਾਹ ਨਾਲ ਜਸ਼ਨ ਮਨਾਇਆ। ਦੁਪਹਿਰ ਦੀ ਗਰਮੀ ਦੇ ਬਾਵਜੂਦ, ਸਮਰਥਕਾਂ ਨੇ ਢੋਲ ਦੀ ਤਾਲ ’ਤੇ ਨੱਚ ਕੇ ਜਸ਼ਨ ਮਨਾਇਆ। ਨਵੇਂ ਚੁਣੇ ਗਏ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡਾਂ ਵਿਚ ਜਿੱਤ ਦੇ ਜਲੂਸ ਕੱਢੇ ਤੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਭਾਜਪਾ ਆਗੂਆਂ ਨੇ ਭਾਜਪਾ ਦੇ ਜੇਤੂ ਉਮੀਦਵਾਰਾਂ, ਵਾਰਡ ਨੰਬਰ 27 ਤੋਂ ਵਿੱਕੀ ਗੁਜਰਾਲ, ਵਾਰਡ ਨੰਬਰ 33 ਤੋਂ ਰਾਜੇਸ਼ ਕੁਮਾਰ ਰਾਜਾ ਤੇ ਵਾਰਡ ਨੰਬਰ 34 ਤੋਂ ਰੇਖਾ ਰਾਣੀ ਦਾ ਮੂੰਹ ਮਿੱਠਾ ਕਰਵਾਇਆ। ਜੇਤੂ ਭਾਜਪਾ ਉਮੀਦਵਾਰਾਂ ਨੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਤੋਂ ਬਾਅਦ ਆਪਣੇ ਵਾਰਡਾਂ ਵਿਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਨ ਦਾ ਪ੍ਰਣ ਲਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਉਮੀਦਵਾਰਾਂ ਦੀ ਜਿੱਤ ’ਤੇ ਬੋਲਦਿਆਂ ਕਿਹਾ ਕਿ ਨਗਰ ਨਿਗਮ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਦੀ ਜਿੱਤ ਪਾਰਟੀ ਵਰਕਰਾਂ ਦੀ ਸਖ਼ਤ ਮਿਹਨਤ, ਸਮਰਪਣ ਤੇ ਜਨਤਕ ਵਿਸ਼ਵਾਸ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਗਰਮੀ ਵਿਚ ਵੀ ਪਾਰਟੀ ਵਰਕਰਾਂ ਨੇ ਲਗਾਤਾਰ ਜਨਤਕ ਸੰਪਰਕ ਬਣਾਇਆ ਤੇ ਪਾਰਟੀ ਲਈ ਵੱਡੀ ਜਿੱਤ ਪ੍ਰਾਪਤ ਕੀਤੀ। ਨਵੇਂ ਚੁਣੇ ਗਏ ਭਾਜਪਾ ਕੌਂਸਲਰਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਇਕ ਵਰਕਰ-ਅਧਾਰਤ ਸੰਗਠਨ ਹੈ, ਜਿਥੇ ਹਰ ਵਰਕਰ ਨੂੰ ਤਰੱਕੀ ਕਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਜੇਤੂ ਭਾਜਪਾ ਉਮੀਦਵਾਰਾਂ ਨੇ ਲੋਕਤੰਤਰ ਦਾ ਸਤਿਕਾਰ ਕਰਨ ਤੇ ਵੋਟ ਪਾ ਕੇ ਆਪਣਾ ਫਰਜ਼ ਨਿਭਾਉਣ ਵਾਲੇ ਸਾਰੇ ਭਰਾਵਾਂ ਤੇ ਭੈਣਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਚੋਣ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ। ਭਾਜਪਾ ਆਗੂਆਂ ਨੇ ਹਲਕੇ ਦੇ ਸਾਰੇ ਆਗੂਆਂ, ਅਹੁਦੇਦਾਰਾਂ, ਵਰਕਰਾਂ ਤੇ ਸਮਰਥਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਚੋਣ ਪ੍ਰਚਾਰ ਲਈ ਦਿਨ-ਰਾਤ ਅਣਥੱਕ ਮਿਹਨਤ ਕੀਤੀ। ਇਸ ਮੌਕੇ ਪਰਸ਼ੋਤਮ ਪਾਸੀ, ਰੋਸ਼ਨ ਲਾਲ ਸੱਭਰਵਾਲ, ਅਸ਼ਵਨੀ ਤੁਲੀ, ਸਰਬਜੀਤ ਦਿਓਲ, ਕਪੂਰ ਚੰਦ ਥਾਪਰ, ਸੰਨੀ ਬੈਂਸ, ਮਹਿੰਦਰ ਸਿੰਘ ਬਲੇਰ, ਨਿਰਮਲ ਸਿੰਘ ਨਾਹਰ, ਕਮਲ ਪ੍ਰਭਾਕਰ, ਰਾਜੇਸ਼ ਸੂਰੀ, ਨਵਜੋਤ ਸਿੰਘ, ਸਰਵਣ ਸਿੰਘ, ਬੱਬੂ, ਬਲਵੀਰ ਕੁਮਾਰ, ਸੋਮਨਾਥ, ਅਮਰਨਾਥ, ਗੁਰਪ੍ਰੀਤ ਸਿੰਘ, ਬਲਵੀਰ ਕੁਮਾਰ, ਗੁਰਪ੍ਰੇਮ ਸਿੰਘ, ਰਾਜਵੀਰ ਸਿੰਘ, ਗੋਪੀ ਗੁਰਵਿੰਦਰ ਸਿੰਘ, ਮਨਦੀਪ ਸਿੰਘ, ਜਗੀਰ ਸਿੰਘ, ਗੱਜਣ ਸਿੰਘ, ਪਿੰਕੀ, ਅਰਜਨ ਸਿੰਘ, ਸੁਰਜੀਤ ਸਿੰਘ, ਵਿੱਕੀ, ਪਾਲੀ, ਕਾਕਾ, ਤਾਨੀਆ, ਸੀਤੋ ਦੇਵੀ, ਪ੍ਰਭ ਸਿੰਘ, ਪੁਲਕਿਤ ਸੂਰੀ, ਕਰਨੈਲ ਸਿੰਘ, ਕਾਲਾ ਰਾਮ, ਬਾਊ ਰਾਮ, ਗਗਨ ਪਾਸੀ, ਚੰਦਨ ਪਾਸੀ, ਦਿਨੇਸ਼ ਆਨੰਦ, ਸੰਜੀਵ ਪਾਸੀ, ਰਮਨ ਕਾਲੀਆ, ਰੋਹਿਤ ਕਾਲੀਆ, ਪੁਸ਼ਪਾ ਪਾਸੀ ਤੇ ਹੋਰ ਮੌਜੂਦ ਸਨ।