ਲਾਈਟ ਫਾਰ ਲਾਈਵਜ਼ ਨੇ ਲਾਇਆ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ
ਫਗਵਾੜਾ ਸ਼ਹਿਰ ਦੀ ਇਕ ਮਸ਼ਹੂਰ ਸਮਾਜ ਸੇਵੀ ਸੰਸਥਾ ‘ਲਾਈਟ ਫਾਰ ਲਾਈਵਜ਼’ ਨੇ ਸ਼ਨੀਵਾਰ ਨੂੰ ਸਥਾਨਕ ਗੁਰੂ ਹਰਗੋਬਿੰਦ ਨਗਰ ਦੇ ਬਲੱਡ ਬੈਂਕ ਵਿਖੇ ਲੋਕਾਂ ਦੀ ਭਲਾਈ ਲਈ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ, ਜਿਸਦੀ ਦੇਖਰੇਖ ਲਾਈਟ ਫਾਰ ਲਾਈਵਜ਼ ਦੀ ਪ੍ਰਧਾਨ ਤੇ ਹਿਊਮਨ ਰਾਇਟਸ ਕੌਂਸਲ ਆਫ ਇੰਡੀਆ ਵੁਮੈਨ ਸੈੱਲ ਦੀ ਰਾਸ਼ਟਰੀ ਉਪ ਪ੍ਰਧਾਨ ਅਨੂ ਸ਼ਰਮਾ ਨੇ ਕੀਤੀ।
Publish Date: Sat, 30 May 2026 09:43 PM (IST)
Updated Date: Sat, 30 May 2026 09:44 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਦੀ ਇਕ ਮਸ਼ਹੂਰ ਸਮਾਜ ਸੇਵੀ ਸੰਸਥਾ ‘ਲਾਈਟ ਫਾਰ ਲਾਈਵਜ਼’ ਨੇ ਸ਼ਨੀਵਾਰ ਨੂੰ ਸਥਾਨਕ ਗੁਰੂ ਹਰਗੋਬਿੰਦ ਨਗਰ ਦੇ ਬਲੱਡ ਬੈਂਕ ਵਿਖੇ ਲੋਕਾਂ ਦੀ ਭਲਾਈ ਲਈ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ, ਜਿਸਦੀ ਦੇਖਰੇਖ ਲਾਈਟ ਫਾਰ ਲਾਈਵਜ਼ ਦੀ ਪ੍ਰਧਾਨ ਤੇ ਹਿਊਮਨ ਰਾਇਟਸ ਕੌਂਸਲ ਆਫ ਇੰਡੀਆ ਵੁਮੈਨ ਸੈੱਲ ਦੀ ਰਾਸ਼ਟਰੀ ਉਪ ਪ੍ਰਧਾਨ ਅਨੂ ਸ਼ਰਮਾ ਨੇ ਕੀਤੀ। ਪ੍ਰਸਿੱਧ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਤੁਸ਼ਾਰ ਅਗਰਵਾਲ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਲਗਭਗ 200 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਦਾ ਉਦਘਾਟਨ ਮਰੀਜ਼ਾਂ ਦੁਆਰਾ ਖੁਦ ਜੋਤ ਜਗਾ ਕੇ ਕੀਤਾ ਗਿਆ। ਇਸ ਮੌਕੇ ਲੰਗਰ ਵੀ ਅਟੁੱਟ ਵਰਤਾਇਆ ਗਿਆ। ਸੰਸਥਾ ਦੀ ਮੁਖੀ ਅਨੂ ਸ਼ਰਮਾ ਨੇ ਕਿਹਾ ਕਿ ਲਾਈਟ ਫਾਰ ਲਾਈਵਜ਼ ਹਮੇਸ਼ਾ ਸਮਾਜ ਸੇਵਾ ਵਿਚ ਸਭ ਤੋਂ ਅੱਗੇ ਰਹੀ ਹੈ ਤੇ ਅਜਿਹੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਸੈਲੀਬ੍ਰਿਟੀਜ਼ ਦੀ ਬਜਾਏ ਮਰੀਜ਼ਾਂ ਤੋਂ ਇਸ ਕੈਂਪ ਦਾ ਉਦਘਾਟਨ ਕਰਵਾ ਕੇ, ਉਨ੍ਹਾਂ ਨੇ ਇਕ ਵਿਲੱਖਣ ਪਰੰਪਰਾ ਸ਼ੁਰੂ ਕੀਤੀ ਹੈ ਤਾਂ ਜੋ ਆਮ ਲੋਕਾਂ ਨੂੰ ਵੀ ਸਤਿਕਾਰ ਤੇ ਮਾਣ ਮਿਲ ਸਕੇ। ਕੈਂਪ ਦੌਰਾਨ ਡਾ. ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਬਹੁਤ ਧਿਆਨ ਨਾਲ ਇਲਾਜ ਕੀਤਾ ਜਾਣਾ ਚਾਹੀਦਾ ਹੈ। ਅੱਖਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਤੇ ਜੇਕਰ ਲੋੜ ਹੋਵੇ ਤਾਂ ਕਿਸੇ ਮਾਹਰ ਨਾਲ ਸਲਾਹ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਕੁਮੁਦ ਸ਼ਰਮਾ, ਰੀਟਾ ਫਲੋਰਾ, ਸੀਮਾ ਕਾਲੜਾ, ਮਨਜੀਤ ਕੌਰ, ਪਰਮਵੀਰ ਸਿੰਘ, ਮੀਨੂੰ ਗਰਗ, ਕੁਲਵੰਤ ਰਾਏ ਪੱਬੀ, ਪ੍ਰਸਿੱਧ ਗਾਇਕ ਜਸਵੀਰ ਮਾਹੀ ਵੀ ਹਾਜ਼ਰ ਸਨ।