ਚੰਦੀ ਸਮੇਤ ਅਕਾਲੀ ਦਲ ਦੀ ਦਿਹਾਤੀ ਟੀਮ ਦਾ ਕੀਤਾ ਸਨਮਾਨ
ਸ੍ਰੀ ਦਰਬਾਰ ਸਾਹਿਬ ਦੇ ਮੈਨਜਰ ਵਲੋਂ ਰਜਿੰਦਰ ਚੰਦੀ ਸਮੇਤ ਸ੍ਰੋਮਣੀ ਅਕਾਲੀ ਦਲ ਦੀ ਦਿਹਾਤੀ ਟੀਮ ਸਨਮਾਨਿਤ
Publish Date: Sun, 10 May 2026 08:16 PM (IST)
Updated Date: Sun, 10 May 2026 08:18 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਗੁਰੂ ਘਰ ਵਿਚ ਅਹਿਮ ਸੇਵਾ ਨਿਭਾਉਣ ਵਾਲੇ ਫਗਵਾੜਾ ਤੋਂ ਸ੍ਰੋਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਮੈਨਜਰ ਭਾਈ ਮੇਜਰ ਸਿੰਘ ਵੱਲੋਂ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਮੇਜਰ ਸਿੰਘ ਨੇ ਆਖਿਆ ਰਜਿੰਦਰ ਸਿੰਘ ਚੰਦੀ ਫਗਵਾੜਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਵੀ ਹਨ ਤੇ ਉਹ ਰਾਜਨੀਤੀ ਦੇ ਨਾਲ-ਨਾਲ ਜਥੇਦਾਰ ਸਰਵਣ ਸਿੰਘ ਕੁਲਾਰ ਤੋਂ ਬਾਅਦ ਵੱਡੀ ਜ਼ਿੰਮੇਵਾਰੀ ਨਿਭਾਉਦਿਆਂ ਗੁਰੂ ਘਰ ਨੂੰ ਸੰਗਤ ਦੇ ਸਹਿਯੋਗ ਨਾਲ ਸਮੇਂ-ਸਮੇਂ ’ਤੇ ਸਮੱਗਰੀ ਭੇਜਦੇ ਰਹਿੰਦੇ ਹਨ। ਮੇਜਰ ਸਿੰਘ ਨੇ ਆਖਿਆ ਕਿ ਇਸ ਤਰ੍ਹਾਂ ਦੀ ਸੇਵਾ ਪ੍ਰਮਾਤਮਾ ਖੁਦ ਹੀ ਲਗਾਉਦਾ ਹੈ ਤੇ ਬੰਦੇ ਨੂੰ ਹਿੰਮਤ ਦਿੰਦਾ ਹੈ। ਇਸ ਮੌਕੇ ਰਜਿੰਦਰ ਸਿੰਘ ਚੰਦੀ ਨੇ ਆਖਿਆ ਕਿ ਜਥੇਦਾਰ ਸਰਵਣ ਸਿੰਘ ਕੁਲਾਰ ਨਾਲ ਲੰਬਾ ਸਮਾਂ ਕੰਮ ਕੀਤਾ ਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਸਾਡੀ ਡਿਊਟੀ ਬਣਦੀ ਹੈ ਕਿ ਉਨ੍ਹਾਂ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖੀਏ। ਇਸ ਮੌਕੇ ਰਜਿੰਦਰ ਸਿੰਘ ਚੰਦੀ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ, ਮੈਨੇਜਰ ਸਤਵਿੰਦਰ ਸਿੰਘ ਬਾਜਵਾ ਤੇ ਮੈਨੇਜਰ ਸਤਨਾਮ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਿੰਦਰ ਸਿੰਘ ਰਾਵਲਪਿੰਡੀ, ਗੁਰਦੀਪ ਸਿੰਘ ਖੇੜਾ, ਅਵਤਾਰ ਸਿੰਘ ਮੰਗੀ, ਸਤਵਿੰਦਰ ਸਿੰਘ ਘੁੰਮਣ ਸਾਰੇ ਦਿਹਾਤੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਾਜ਼ਰ ਸਨ।