ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਹੋਈ 51 ਮੈਂਬਰੀ ਕੋਰ ਕਮੇਟੀ ਫਗਵਾੜਾ ਦੀ ਪਹਿਲੀ ਮੀਟਿੰਗ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਗਵਾੜਾ ਵਿਧਾਨਸਭਾ ਹਲਕਾ ਸ਼ਹਿਰੀ ਦੇ ਇੰਚਾਰਜ ਰਣਜੀਤ ਸਿੰਘ ਖੁਰਾਣਾ ਸੂਬਾ ਕੋਰ ਕਮੇਟੀ ਮੈਂਬਰ (ਇੰਡਸਟਰੀ ਵਿੰਗ) ਨੇ ਜਰਨੈਲ ਸਿੰਘ ਵਾਹਦ ਦੇ ਨਾਲ ਸਲਾਹ-ਮਸ਼ਵਰਾ ਕਰਕੇ ਜਿਸ 51 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਸੀ, ਉਸ ਦੀ ਪਹਿਲੀ ਅਹਿਮ ਮੀਟਿੰਗ ਅੱਜ ਹੋਈ। ਇਸ ਵਿਚ ਜਰਨੈਲ ਸਿੰਘ ਵਾਹਦ ਪ੍ਰਧਾਨ ਜ਼ਿਲ੍ਹਾ ਕਪੂਰਥਲਾ (ਸ਼ਹਿਰੀ) ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕੋਰ ਕਮੇਟੀ ਨੇ ਸਰਬ ਸੰਮਤੀ ਦੇ ਨਾਲ ਤਿੰਨ ਮਤੇ ਪਾਸ ਕੀਤੇ। ਮੀਟਿੰਗ ਉਪਰੰਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਖੁਰਾਣਾ ਨੇ ਦੱਸਿਆ ਕਿ ਮੀਟਿੰਗ ਵਿਚ ਗੜ੍ਹਸ਼ੰਕਰ ਦੇ ਕੋਲ ਬੀਤੇ ਦਿਨੀਂ ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ਜੀ ਦੇ ਬੁੱਤ ਦੀ ਹੋਈ ਬੇਅਦਬੀ ਦੀ ਸਖ਼ਤ ਨਿਖੇਝੀ ਕਰਦਿਆਂ ਇਸ ਘਟਨਾ ਦੇ ਅਸਲ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਅੱਗੇ ਤੋਂ ਅਜਿਹੀ ਕਿਸੇ ਨਿੰਦਣਯੋਗ ਘਟਨਾ ਨੂੰ ਅੰਜਾਮ ਦੇਣ ਦਾ ਇਰਾਦਾ ਰੱਖਣ ਵਾਲੇ ਅਨਸਰਾਂ ਵਿਚ ਡਰ ਪੈਦਾ ਹੋ ਸਕੇ। ਕੋਰ ਕਮੇਟੀ ਨੇ ਇਕ ਹੋਰ ਮਤੇ ਨੂੰ ਪ੍ਰਵਾਨਗੀ ਦਿੰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਗਵਾੜਾ ਨੂੰ ਜ਼ਿਲ੍ਹਾ ਬਨਾਉਣ ਦਾ ਵਾਅਦਾ ਪੂਰਾ ਕੀਤਾ ਜਾਵੇ। ਖੁਰਾਣਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਫਗਵਾੜਾ ਨੂੰ ਜ਼ਿਲ੍ਹਾ ਬਨਾਉਣ ਦਾ ਵਾਅਦਾ ਕਰਕੇ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਵੋਟਾਂ ਹਾਸਲ ਕੀਤੀਆਂ ਪਰ ਬਾਅਦ ਵਿਚ ਭਗਵੰਤ ਮਾਨ ਵਾਅਦੇ ਤੋਂ ਮੁਕਰ ਗਏ। ਪਰ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਦੇ ਲੋਕਾਂ ਦੀ ਇਸ ਮੰਗ ਲਈ ਫਗਵਾੜਾ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰੇਗਾ। ਕੋਰ ਕਮੇਟੀ ਵੱਲੋਂ ਕਿਸਾਨਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਣਕ ਦੀ ਖਰੀਦ ਤੇ ਲਿਫਟਿੰਗ ‘ਚ ਹੋ ਰਹੀ ਦੇਰੀ ਨੂੰ ਮੰਦਭਾਗਾ ਦੱਸਿਆਤੇ ਕਿਹਾ ਕਿ ਫਸਲ ਮੰਡੀ ‘ਚ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ, ਜਿਸ ਦੀ ਦਿਨ-ਰਾਤ ਰਾਖੀ ਕਰਨੀ ਪੈ ਰਹੀ ਹੈ। ਬਾਰਦਾਨੇ ਦਾ ਪ੍ਰਬੰਧ ਵੀ ਠੀਕ ਨਹੀਂ ਹੈ। ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਪਰ ਕਣਕ ਚੱਕੀ ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਸੀ, ਹੁਣ ਵੀ ਖੜ੍ਹਾ ਹੈ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਹਰ ਸੰਘਰਸ਼ ਵਿਚ ਖੜ੍ਹਾ ਰਹੇਗਾ। ਇਸ ਮੌਕੇ ਇਡਸਟਰੀ ਵਿੰਗ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ, ਵਪਾਰ ਵਿੰਗ ਦੇ ਸੁਖਬੀਰ ਸਿੰਘ ਕਿੰਨੜਾ, ਸੂਬਾ ਕੋਰ ਕਮੇਟੀ ਮੈਂਬਰ ਬੀਸੀ ਵਿੰਗ ਪਰਮਿੰਦਰ ਸਿੰਘ ਜੰਡੂ, ਸੂਬਾ ਮੀਤ ਪ੍ਰਧਾਨ ਬੀਸੀ ਵਿੰਗ ਪ੍ਰਿਤਪਾਲ ਸਿੰਘ ਮੰਗਾ, ਹਲਕਾ ਪ੍ਰਧਾਨ ਬੀਸੀ ਵਿੰਗ ਫਗਵਾੜਾ ਗੁਰਮੁਖ ਸਿੰਘ ਚਾਨਾ, ਮੁਸਲਿਮ ਵਿੰਗ ਪ੍ਰਧਾਨ ਡਾ. ਵਸੀਮ ਅਹਮਦ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਸਰਬਜੀਤ ਕੌਰ, ਸਰਨਜੀਤ ਸਿੰਘ ਅਟਵਾਲ, ਅਵਤਾਰ ਸਿੰਘ ਭੁੰਗਰਨੀ, ਬਲਜੀਤ ਸਿੰਘ ਵਾਲੀਆ, ਬਲਜਿੰਦਰ ਸਿੰਘ ਠੇਕੇਦਾਰ, ਸਰੂਪ ਸਿੰਘ ਖਲਵਾੜਾ, ਗੁਰਦੀਪ ਸਿੰਘ ਖੇੜਾ, ਬਹਾਦੁਰ ਸਿੰਘ ਸੰਗਤਪੁਰ, ਸੁਖਵਿੰਦਰ ਸਿੰਘ ਕੰਬੋਜ, ਗੁਰਮੀਤ ਸਿੰਘ ਬਡਵਾਲ , ਰਣਜੀਤ ਸਿੰਘ ਜੀਤੀ, ਕੁਲਵਿੰਦਰ ਸਿੰਘ ਕਿੰਦਾ, ਸਰਬਜੀਤ ਸਿੰਘ ਕਾਕਾ, ਹਰਜੋਤ ਸਿੰਘ ਪਾਹਵਾ, ਸ਼ਿੰਗਾਰਾ ਸਿੰਘ, ਝਿਰਮਲ ਸਿੰਘ ਭਿੰਡਰ, ਗੁਰਦਿਆਲ ਸਿੰਘ ਲੱਖਪੁਰ, ਗੁਰਪ੍ਰਸਾਦ ਬੱਗਾਂ, ਰਣਜੀਤ ਸਿੰਘ ਸੰਧਲ, ਗੁਰਪ੍ਰੀਤ ਬੱਗਾ, ਦਵਿੰਦਰ ਸਿੰਘ, ਗੁਰਮੀਤ ਸਿੰਘ ਰਾਵਲਪਿੰਡੀ, ਮੋਹਣ ਸਿੰਘ ਗਾਂਧੀ, ਜਸਵਿੰਦਰ ਸਿੰਘ, ਰੋਹਿਤ ਪਾਲ, ਸੁਰਿੰਦਰ ਸਿੰਘ ਪਾਹਵਾ, ਗੁਰਸਿਮਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ ਵਾਲੀਆ, ਸੁਖਬੀਰ ਸਿੰਘ, ਜਸਵਿੰਦਰ ਸਿੰਘ ਬਸਰਾ, ਆਸ਼ੂ ਛਾਬੜਾ, ਪਰਮਜੀਤ ਸਿੰਘ ਆਜ਼ਾਦ, ਪ੍ਰਦੀਪ ਸਿੰਘ, ਵਿਸ਼ੂ ਕੁਮਾਰ, ਚਰਨਜੀਤ ਕੁਮਾਰ ਸੁਰੇਸ਼, ਅੰਮ੍ਰਿਤ ਚਾਨਾ, ਗੁਰਮੁੱਖ ਸਿੰਘ ਅਰੋੜਾ, ਗੁਰਜੀਤ ਸਿੰਘ ਵਿਰਦੀ, ਅਮਨਦੀਪ ਸਿੰਘ , ਰਵਨੀਤ ਸਿੰਘ ਭੰਮਰਾ, ਭੁਪਿੰਦਰ ਭਿੰਦਾ ਹਾਜ਼ਰ ਸਨ।