ਪੰਜਾਬ ਸੈਕਟਰ ਲੇਬਰ ਯੂਨੀਅਨ ਨੇ ਸਾਲਾਨਾ ਸਮਾਗਮ ਮਨਾਇਆ
ਪੰਜਾਬ ਸੈਕਟਰ ਲੇਬਰ ਜੂਨੀਅਨ ਦਾ ਸਾਲਾਨਾ ਸਮਾਗਮ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Sat, 02 May 2026 08:50 PM (IST)
Updated Date: Sat, 02 May 2026 08:53 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸੈਕਟਰ ਲੇਬਰ ਯੂਨੀਅਨ ਦਾ ਸਾਲਾਨਾ ਸਮਾਗਮ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗ਼ਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸੁਖਜਿੰਦਰ ਸਿੰਘ ਬੱਬਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਗੁਰਬਚਨ ਸਿੰਘ ਸਾਥੀਆਂ ਸਮੇਤ ਸ਼ਾਮਲ ਹੋਏ। ਚੇਅਰਮੈਨ ਪੰਜਾਬ ਪ੍ਰਾਈਵੇਟ ਸੈਕਟਰ ਲੇਬਰ ਯੂਨੀਅਨ ਨਿਰਮਲ ਸਿੰਘ ਨਾਹਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਰੱਖੇ। ਸਨਾਤਨ ਧਰਮ ਸਭਾ ਦੇ ਪ੍ਰਧਾਨ ਸ੍ਰੀ ਸੁਭਾਸ਼ ਮੁਕਰੰਦੀ ਨੇ ਕਿਹਾ ਕਿ ਸਾਨੂੰ ਸਭ ਨੂੰ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ। ਮੁਹਿੰਦਰ ਸਿੰਘ ਬਲ੍ਹੇਰ ਮੁੱਖ ਬੁਲਾਰਾ ਪੰਜਾਬ ਐੱਸਸੀ ਮੋਰਚਾ ਬੀਜੇਪੀ ਨੇ ਕਿਹਾ ਸਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਿਧਾਂਤਾਂ ’ਤੇ ਚੱਲਦਿਆਂ ਮਜ਼ਦੂਰਾਂ ਨੂੰ ਜਥੇਬੰਦ ਹੋਣਾ ਚਾਹੀਦਾ ਹੈ। ਪੰਜਾਬ ਪ੍ਰਾਈਵੇਟ ਸੈਕਟਰ ਲੇਬਰ ਯੂਨੀਅਨ ਦੇ ਪ੍ਰਧਾਨ ਸਤਪਾਲ ਸਿੰਘ ਫੌਜੀ ਨੇ ਮਜ਼ਦੂਰ ਵਰਗ ਇੱਕਜੁਟ ਹੋ ਕੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਦੀ ਅਪੀਲ ਕੀਤੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਵਿੰਦਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਗੁਰਮੇਲ ਸਿੰਘ ਪੱਡਾ, ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਹੈਨੰਤ ਕੁਮਾਰ ਸਮਾਗ਼ਮ ਵਿਚ ਸ਼ਾਮਲ ਹੋਏ।