ਵੱਟਾਂ ਲਿੱਪਣ ਵਾਲੀ ਮਸ਼ੀਨ ਤੇ ਹੋਰ ਖੇਤੀ ਸੰਦਾਂ ’ਤੇ ਸਬਸਿਡੀ ਜਾਰੀ : ਥਿੰਦ ਬ੍ਰਦਰਜ਼
ਵੱਟਾਂ ਲਿੱਪਣ ਵਾਲੀ ਮਸ਼ੀਨ ਅਤੇ ਹੋਰ ਖੇਤੀ ਸੰਦਾਂ ਤੇ ਸਬਸਿਡੀ ਜਾਰੀ : ਥਿੰਦ ਬ੍ਰਦਰਜ਼
Publish Date: Tue, 28 Apr 2026 10:08 PM (IST)
Updated Date: Tue, 28 Apr 2026 10:10 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਵੈਮ ਸਕੀਮ ਵਿਚ ਅਜੇ ਵੀ ਸਬਸਿਡੀ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਇਸ ਮੌਕੇ ਸਬਸਿਡੀ ਦੇ ਖੁੱਲੇ ਗੱਫੇ ਵੰਡੇ ਜਾ ਰਹੇ ਹਨ, ਜਿਸ ਵਿਚ ਗੰਨੇ ਵਾਲੀਆਂ ਸਾਰੀਆਂ ਮਸ਼ੀਨਾਂ, ਵੱਟਾਂ ਲਿੱਪਣ ਵਾਲੀਆਂ ਮਸ਼ੀਨਾਂ, ਹਰ ਤਰ੍ਹਾਂ ਦੇ ਸਪਰੇ ਪੰਪ, ਛੋਟੇ ਤੇ ਵੱਡੇ ਟਰੈਕਟਰਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਖੇਤੀ ਸੰਦਾਂ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐੱਮਡੀ ਜੋਗਾ ਸਿੰਘ ਥਿੰਦ ਤੇ ਰਣਜੀਤ ਸਿੰਘ ਥਿੰਦ ਨੇ ਫਤਿਹਪੁਰ ਭਗਵਾਂ ਦੇ ਰਮਨਦੀਪ ਸਿੰਘ, ਹਰਵਿੰਦਰ ਸਿੰਘ ਤਲਵੰਡੀ ਚੌਧਰੀਆਂ, ਸੰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਫੱਤੂਢੀਂਗਾ ਤੇ ਕੁਲਬੀਰ ਸਿੰਘ ਟਿੱਬਾ ਨੂੰ ਰੋਟਾਵੇਟਰ ਮਸ਼ੀਨ ਦੇਣ ਮੌਕੇ ਗੱਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਵੈਮ ਸਕੀਮ ਵਿਚ ਵੀ ਸਬਸਿਡੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 2 ਕਰੋੜ ਦੇ ਖੇਤੀ ਸੰਦ ਖਰੀਦਣ ’ਤੇ 80 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਵੱਧ ਤੋਂ ਵੱਧ ਲਾਹਾ ਲੈਣ। ਉਨ੍ਹਾਂ ਇਸ ਮੌਕੇ ਖੇਤੀ ਸੰਦਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ। ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਕੁਲਬੀਰ ਸਿੰਘ ਟਿੱਬਾ ਨੇ ਇਸ ਮੌਕੇ ਕਿਹਾ ਕਿ ਅੱਜ ਦਾ ਯੁਗ ਮਸ਼ੀਨੀ ਯੁਗ ਹੈ ਤੇ ਕਿਸਾਨਾਂ ਕੋਲ ਹਰ ਤਰ੍ਹਾਂ ਦੇ ਖੇਤੀ ਸੰਦ ਹੋਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਥਿੰਦ ਮਸ਼ੀਨਰੀ ਸਟੋਰ ਵੱਲੋਂ ਹੀ ਹਰ ਤਰ੍ਹਾਂ ਦੇ ਖੇਤੀ ਸੰਦ ਮੁਹੱਈਆ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।