ਸਪੈਸ਼ਲ ਲੋਕ ਅਦਾਲਤ 18 ਜੁਲਾਈ ਨੂੰ
ਸਪੈਸ਼ਲ ਲੋਕ ਅਦਾਲਤ 18 ਜੁਲਾਈ ਨੂੰ
Publish Date: Mon, 27 Apr 2026 08:56 PM (IST)
Updated Date: Mon, 27 Apr 2026 08:58 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸਏਐੱਸ ਨਗਰ ਮੋਹਾਲੀ ਤੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਚੈੱਕਾਂ ਨਾਲ ਸਬੰਧਤ ਮਾਮਲੇ ਧਾਰਾ 138 ਐੱਨਆਈ ਐਕਟ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਸਪੈਸ਼ਲ ਲੋਕ ਅਦਾਲਤ ਮਿਤੀ 18 ਜੁਲਾਈ 2026 ਤੇ ਮਿਤੀ 21 ਨਵੰਬਰ 2026 ਨੂੰ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਤੇ ਭੁਲੱਥ ਦੀਆਂ ਅਦਾਲਤਾਂ ਵਿਖੇ ਕੀਤਾ ਜਾ ਰਿਹਾ ਹੈ। ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਹਿਰਦੇਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੈਸ਼ਲ ਲੋਕ ਅਦਾਲਤਾਂ ਦੌਰਾਨ ਨਿਪਟਾਏ ਗਏ ਕੇਸਾਂ ਵਿਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ। ਆਪਣੇ ਕੇਸਾਂ ਦੇ ਨਿਪਟਾਰੇ ਸਪੈਸ਼ਲ ਲੋਕ ਅਦਾਲਤ ਰਾਹੀਂ ਕਰਵਾਉਣ ਲਈ ਸਬੰਧਤ ਅਦਾਲਤ (ਜਿਥੇ ਕੇਸ ਪੈਰਵਾਈ ਅਧੀਨ ਹੈ) ਸਧਾਰਨ ਦਰਖਾਸਤ ਦੇ ਕੇ ਅਪਣਾ ਕੇਸ ਸਪੈਸ਼ਲ ਲੋਕ ਅਦਾਲਤ ਵਿਖੇ ਲਗਾਉਣ ਲਈ ਬਿਨੈ ਕਰ ਸਕਦਾ ਹੈ ਮਿਤੀ 18.07.2026 ਤੇ ਮਿਤੀ 21.11.2026 ਲੱਗਣ ਵਾਲੀਆਂ ਸਪੈਸ਼ਲ ਲੋਕ ਅਦਾਲਤਾਂ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਪੈਨਲ ਦੇ ਵਕੀਲ ਸਹਿਬਾਨ ਤੇ ਪੈਰਾ-ਲੀਗਲ ਵਲੰਟੀਅਰਸ ਵੱਲੋਂ ਜ਼ਿਲ੍ਹਾ ’ਤੇ ਵੱਖ-ਵੱਖ ਪਿੰਡਾਂ ਵਿਚ ਸੈਮੀਨਾਰਾਂ ਦਾ ਆਯੋਜਨ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਸਪੈਸ਼ਲ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲੋਕ ਲਾਭ ਉਠਾ ਸਕਣ।