ਸਿੱਖਿਆਰਥਣਾਂ ਨੂੰ ਇਤਿਹਾਸਕ ਅਸਥਾਨਾਂ ਦੀ ਕਰਵਾਈ ਯਾਤਰਾ
ਸਿਿਖਆਰਥਣਾ ਨੂੰ ਕਰਵਾਈ ਵਿਰਾਸਤ-ਏ-ਖਾਲਸਾ ਸਮੇਤ ਹੋਰ ਇਤਿਹਾਸਕ ਸਥਾਨਾਂ ਦੀ ਯਾਤਰਾ
Publish Date: Sun, 19 Apr 2026 06:53 PM (IST)
Updated Date: Sun, 19 Apr 2026 06:57 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਸਰਬ ਨੌਜਵਾਨ ਸਭਾ ਵੱਲੋਂ ਸਥਾਨਕ ਸਕੀਮ ਨੰਬਰ 3 ਵਿਖੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿੱਚ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਅਤੇ ਸੈਂਟਰ ਸਟਾਫ ਲਈ ਧਾਰਮਿਕ ਯਾਤਰਾ ਕਰਵਾਈ ਗਈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੈਂਟਰ ਦੀਆਂ ਕਰੀਬ 110 ਸਿੱਖਿਆਰਥਣਾਂ ਨੂੰ ਸ੍ਰੀ ਅਨੰਦਪੁਰ ਸਾਹਿਬ, ਵਿਰਾਸਤ-ਏ-ਖਾਲਸਾ ਅਤੇ ਕੀਰਤਪੁਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਦੇ ਇਸ ਉਪਰਾਲੇ ਵਿੱਚ ਹਮੇਸ਼ਾ ਦੀ ਤਰ੍ਹਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਪਤਨੀ ਅਤੇ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ। ਜਿਸ ਲਈ ਉਹ ਤਹਿ ਦਿਲੋਂ ਧੰਨਵਾਦੀ ਹਨ। ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਇਸ ਯਾਤਰਾ ਨੂੰ ਰਵਾਨਾ ਕਰਨ ਸਮੇਂ ਮੌਜੂਦ ਰਹੇ ਅਨੀਤਾ ਸੋਮ ਪ੍ਰਕਾਸ਼ ਨੇ ਸਿੱਖਿਆਰਥਣਾਂ ਅਤੇ ਸੈਂਟਰ ਸਟਾਫ ਨੂੰ ਸਫਲ ਯਾਤਰਾ ਲਈ ਸ਼ੁੱਭਇੱਛਾਵਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਸਭਾ ਵੱਲੋਂ ਕੀਤਾ ਜਾਂਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਕਿਉਂਕਿ ਇਸ ਨਾਲ ਸਿੱਖਿਆਰਥਣਾਂ ਦਾ ਮਨ ਪ੍ਰਚਾਵਾ ਵੀ ਹੁੰਦਾ ਹੈ ਅਤੇ ਉਨ੍ਹਾਂ ਨੂੰ ਪੰਜਾਬ ਦੇ ਧਾਰਮਿਕ ਅਤੇ ਇਤਿਹਾਸਕ ਪਛੋਕੜ ਨੂੰ ਜਾਣਨ ਤੇ ਸਮਝਣ ਸੁਨਹਿਰੀ ਮੌਕਾ ਵੀ ਮਿਲਦਾ ਹੈ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਯਾਤਰਾ ਦੌਰਾਨ ਭੋਜਨ ਆਦਿ ਦੀ ਸੁਚੱਜੀ ਵਿਵਸਥਾ ਕੀਤੀ ਗਈ ਸੀ। ਸਾਰੀ ਯਾਤਰਾ ਦਾ ਖਰਚਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਪਰਿਵਾਰ ਵੱਲੋਂ ਕੀਤਾ ਗਿਆ ਹੈ। ਕੈਂਥ ਪਰਿਵਾਰ ਲੰਮੇ ਸਮੇਂ ਤੋਂ ਸਰਬ ਨੌਜਵਾਨ ਸਭਾ ਨਾਲ ਜੁੜਿਆ ਹੋਇਆ ਹੈ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦਾ ਆ ਰਿਹਾ ਹੈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਪ੍ਰਿੱਤਪਾਲ ਕੌਰ ਤੁੱਲੀ ਕੌਂਸਲਰ, ਨਰਿੰਦਰ ਸਿੰਘ ਸੈਣੀ, ਕੁਸ਼ ਖੋਸਲਾ, ਮੈਨੇਜਰ ਜਗਜੀਤ ਸੇਠ, ਅਮਰਜੀਤ, ਰਮਨ ਨਹਿਰਾ, ਰਾਜ ਕੁਮਾਰ ਕਨੌਜੀਆ, ਗੁਲਸ਼ਨ ਕਪੂਰ, ਗੁਰਦੀਪ ਸਿੰਘ ਤੁੱਲੀ, ਗੁਰਜੀਤ ਕੌਰ, ਸੁਖਪ੍ਰੀਤ ਕੌਰ, ਖ਼ੁਸ਼ੀ ਰਾਣਾ, ਸਿਮਰਨ, ਅਨੁਰਾਧਾ, ਗੋਮਤੀ, ਦਿਵਯਾ, ਸੰਜਨਾ, ਗੁਰਪ੍ਰੀਤ, ਪ੍ਰਿਆ, ਪ੍ਰਾਚੀ, ਮੁਸਕਾਨ, ਅਮਨਦੀਪ, ਰੀਟਾ, ਅਮਨਪ੍ਰੀਤ, ਕੋਮਲ, ਹਰਮਨ, ਕਿਰਨ, ਮਮਤਾ, ਹਰਮੀਨ, ਅੰਜਲੀ, ਪ੍ਰਿਯੰਕਾ, ਹਰਪ੍ਰੀਤ, ਨੀਰਜ, ਸਨੇਹਾ, ਜਸਪ੍ਰੀਤ, ਨੇਹਾ, ਰਜਨੀ, ਈਸ਼ਾ, ਆਰਤੀ, ਮਨਪ੍ਰੀਤ ਕੌਰ, ਸ਼ਮੀਨਾ, ਖੁਸ਼ੀ, ਸ਼ਵੇਤਾ, ਨੰਦਨੀ, ਤਾਨੀਆ, ਆਸ਼ਾ ਕੁਮਾਰੀ, ਅਰਾਧਨਾ, ਜੋਤੀ, ਜਾਨਵੀਂ, ਸੁਖਵਿੰਦਰ ਕੌਰ, ਅਸ਼ਪ੍ਰੀਤ ਕੌਰ, ਭਾਰਤੀ ਆਦਿ ਹਾਜ਼ਰ ਸਨ।