ਮੁਫ਼ਤ ਸ਼ੂਗਰ ਚੈੱਕਅੱਪ ਕੈਂਪ 10 ਨੂੰ
ਸ਼੍ਰੀ ਕ੍ਰਿਸ਼ਨ ਵੈਲਫੇਅਰ ਸੋਸਾਇਟੀ, ਫਗਵਾੜਾ, ਐਤਵਾਰ, 10 ਮਈ ਨੂੰ ਮਹੀਨਾਵਾਰ ਮੁਫ਼ਤ ਸ਼ੂਗਰ ਚੈੱਕਅੱਪ ਕੈਂਪ ਲਗਾਏਗੀ।
Publish Date: Fri, 08 May 2026 07:14 PM (IST)
Updated Date: Fri, 08 May 2026 07:17 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਅਸ਼ੋਕ ਕੁਮਾਰ ਸ਼ਰਮਾ ਤੇ ਸ਼ਸ਼ੀ ਪਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸ਼੍ਰੀ ਕ੍ਰਿਸ਼ਨ ਵੈੱਲਫੇਅਰ ਸੋਸਾਇਟੀ, ਫਗਵਾੜਾ ਐਤਵਾਰ, 10 ਮਈ, 2026 ਨੂੰ ਸਵੇਰੇ 7:00 ਵਜੇ ਸੱਤਿਅਮ ਲੈਬਾਰਟਰੀ, ਖੇੜਾ ਰੋਡ, ਫਗਵਾੜਾ ਵਿਖੇ ਇਕ ਮਹੀਨਾਵਾਰ ਮੁਫ਼ਤ ਸ਼ੂਗਰ ਚੈੱਕਅੱਪ ਕੈਂਪ ਲਗਾ ਰਹੀ ਹੈ। ਸੁਸਾਇਟੀ ਦੇ ਪ੍ਰਧਾਨ ਰਮਨ ਸ਼ਰਮਾ ਤੇ ਚੇਅਰਮੈਨ ਰੂਪੇਸ਼ ਧੀਰ ਨੇ ਦੱਸਿਆ ਕਿ ਇਹ ਕੈਂਪ ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਉਪ ਪ੍ਰਧਾਨ ਚੰਦਨ ਮਹਿਰਾ, ਸੁਖਵਿੰਦਰ ਰਾਣਾ, ਸੰਜੀਵ ਗੁਪਤਾ, ਹਰਸ਼ਿਤ ਗੁਪਤਾ ਤੇ ਯੋਗੇਸ਼ ਅਗਰਵਾਲ ਵੀ ਮੌਜੂਦ ਸਨ।