ਸ਼ਿਵ ਮੰਦਿਰ ਸੁਭਾਸ਼ ਚੌਕ ਸੁਸਾਇਟੀ ਨੇ 20ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ
ਸ਼ਿਵ ਮੰਦਿਰ ਸੁਭਾਸ਼ ਚੌਕ ਸੁਸਾਇਟੀ ਵੱਲੋਂ 20ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ
Publish Date: Sun, 17 May 2026 08:13 PM (IST)
Updated Date: Sun, 17 May 2026 08:15 PM (IST)
- ਮਨੁੱਖਤਾ ਦੀ ਸੇਵਾ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ : ਬਰਿੰਦਰ ਚਾਨਾ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਸ਼ਿਵ ਮੰਦਿਰ ਸੁਭਾਸ਼ ਚੌਕ ਸੁਸਾਇਟੀ ਦੇ ਸਮੂਹ ਪ੍ਰਬੰਧਕਾਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਦਿਆਂ 20ਵਾਂ ਰਾਸ਼ਨ ਵੰਡ ਸਮਾਗਮ ਸਥਾਨਕ ਮੰਦਿਰ ਵਿਖੇ ਕਰਵਾਇਆ ਗਿਆ। ਜਿਸ ਵਿਚ ਬਰਿੰਦਰ ਚਾਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਅਤੇ ਜਗਦੀਸ਼ ਸਹਿਗਲ ਪ੍ਰਧਾਨ ਸੀਨੀਅਰ ਸਿਟੀਜਨ ਕਲੱਬ ਕਪੂਰਥਲਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਸਮਾਗਮ ਆਰੰਭਤਾ ਮੌਕੇ ਸਟੇਜੀ ਫਰਜ਼ ਨਿਭਾਉਂਦਿਆਂ ਸਮਾਜ ਸੇਵੀ ਸੁਖਵਿੰਦਰ ਮੋਹਨ ਸਿੰਘ ਭਾਟੀਆ ਅਤੇ ਸਮੂਹ ਪ੍ਰਬੰਧਕਾਂ ਨੇ ਵਿਸ਼ੇਸ਼ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ, ਉਪਰੰਤ ਉਨ੍ਹਾਂ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਬਾਬਤ ਜਾਣਕਾਰੀ ਦਿੱਤੀ। ਇਸ ਮੌਕੇ ਬਰਿੰਦਰ ਚਾਨਾ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ, ਸਾਨੂੰ ਕਿਰਤ ਕਰਦਿਆਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ। ਇਹੋ ਜਿਹੇ ਕਾਰਜ ਪ੍ਰਮਾਤਮਾ ਦੀ ਅਸੀਸ ਪ੍ਰਾਪਤ ਕਰਨ ਸਮਾਨ ਹੁੰਦੇ ਹਨ, ਮਨੁੱਖੀ ਜੀਵਨ ਦੀ ਸਾਰਥਿਕਤਾ ਨੂੰ ਪਾਉਣ ਲਈ ਇਹੋ ਜਿਹੇ ਕਾਰਜਾਂ ਪ੍ਰਤੀ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਇਸ ਮੌਕੇ ਜਗਦੀਸ਼ ਸਹਿਗਲ ਪ੍ਰਧਾਨ ਸੀਨੀਅਰ ਸਿਟੀਜ਼ਨ ਕਲੱਬ ਕਪੂਰਥਲਾ ਨੇ ਵੀ ਰਾਸ਼ਨ ਵੰਡ ਸਮਾਗਮ ਨੂੰ ਸ਼ਲਾਘਾਯੋਗ ਉਪਰਾਲਾ ਦੱਸਿਆ ਅਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਕਾਰਜਾਂ ਪ੍ਰਤੀ ਹਮੇਸ਼ਾ ਤਤਪਰ ਰਹਿਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ 65 ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਹੋਰ ਨਵੇਂ ਲੋੜਵੰਦ ਪਰਿਵਾਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ। ਇਸ ਮੌਕੇ ਜੋਤੀ ਸ਼ਰਮਾ ਨੇ ਸਮੂਹ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਭਰਵਾਲ, ਰਾਜ ਕੁਮਾਰ ਮਹਿਰਾ, ਪ੍ਰਦੀਪ ਮਿਨਹਾਸ, ਨਰੇਸ਼ ਬਹਿਲ, ਕਮਲ ਧੀਰ, ਜਤਿੰਦਰ ਬੇਦੀ, ਸ਼ਤੀਸ਼ ਕਟਾਰੀਆ, ਪ੍ਰੀਅਮ ਸਹਿਗਲ ਸਮੇਤ ਸਮੂਹ ਪ੍ਰਬੰਧਕ ਹਾਜ਼ਰ ਸਨ।