ਸ਼ਿਵ ਮੰਦਰ ’ਚ ਮਨਾਇਆ ਸ਼ਨੀ ਜੈਅੰਤੀ ਮਹਾਉਤਸਵ
ਸ਼ਿਵ ਮੰਦਰ ਚ ਮਨਾਇਆ ਸ਼ਨੀ ਜੈਅੰਤੀ ਮਹਾਉਤਸਵ
Publish Date: Sat, 16 May 2026 09:36 PM (IST)
Updated Date: Sat, 16 May 2026 09:39 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼ਿਵ ਮੰਦਰ ਸਰਾਏ ਰੋਡ ਵਿਖੇ ਸ਼ਨੀ ਜੈਅੰਤੀ ਮਹਾਉਤਸਵ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਮੌਕੇ ਮੰਦਿਰ ਵਿਚ ਭਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਤੇ ਸ਼ਨੀ ਮਹਾਰਾਜ ਜੀ ਦੇ ਦਰਬਾਰ ਵਿਚ ਸੈਂਕੜਿਆਂ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਅਸੀਸ ਪ੍ਰਾਪਤ ਕੀਤੀ। ਮਹਾਉਤਸਵ ਦੀ ਸ਼ੁਰੂਆਤ ਦੁਪਹਿਰ ਸਮੇਂ ਸ਼ਨੀ ਮਹਾਰਾਜ ਜੀ ਦੀ ਵਿਸ਼ੇਸ਼ ਆਰਤੀ ਨਾਲ ਹੋਈ, ਜਿਸ ਤੋਂ ਬਾਅਦ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਸ਼ਾਮ ਸਮੇਂ ਸ਼ਿਵ ਮੰਦਰ ਮਹਿਲਾ ਸੰਕੀਰਤਨ ਮੰਡਲ ਤੇ ਸ਼ਿਵ ਸ਼ਕਤੀ ਮਹਿਲਾ ਸੰਕੀਰਤਨ ਮੰਡਲ ਵੱਲੋਂ ਭਾਵਪੂਰਣ ਸੰਕੀਰਤਨ ਕੀਤਾ ਗਿਆ, ਜਿਸ ਨਾਲ ਸਾਰਾ ਮਾਹੌਲ ਭਗਤੀ ਰੰਗ ਵਿਚ ਰੰਗਿਆ ਗਿਆ। ਇਸ ਮੌਕੇ ਭਗਤਾਂ ਲਈ ਆਈਸਕ੍ਰੀਮ, ਕੁਲਚੇ-ਛੋਲੇ ਤੇ ਲੰਗਰ ਦੀ ਵੀ ਵਿਵਸਥਾ ਕੀਤੀ ਗਈ। ਸਮਾਗਮ ਦੌਰਾਨ ਇੰਦਰਜੀਤ ਕਾਲਰਾ, ਅਸ਼ਵਨੀ ਸੁਧੀਰ, ਸ਼ਿਵ ਸੈਨਾ ਨੇਤਾ ਇੰਦਰ ਕਰਵਲ, ਪ੍ਰਮੋਦ ਜਲੋਟਾ, ਰਮਨ ਛਾਬੜਾ, ਅਜੈ ਛਾਬੜਾ, ਸੈਣੀ ਜੀ, ਰਾਕੇਸ਼ ਕੁਮਾਰ, ਵਿੱਕੀ ਮਹਿਰਾ, ਸ਼ਮਾ ਕਾਲਰਾ, ਮਮਤਾ ਸੁਧੀਰ, ਉਸ਼ਾ ਸਹਦੇਵ, ਰੀਆ ਕੁਮਰਾ, ਰੀਨਾ ਮੂਤਰੇਜਾ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਸਮੂਹ ਸੰਗਤ ਵੱਲੋਂ ਸ਼ਨੀ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਮੰਦਿਰ ਗੂੰਜ ਉਠਿਆ ਤੇ ਸਮਾਗਮ ਸ਼ਰਧਾ ਤੇ ਭਗਤੀ ਭਾਵਨਾ ਨਾਲ ਸੰਪੰਨ ਹੋਇਆ।