ਬੂਸੋਵਾਲ ਸਕੂਲ ’ਚ ਸਿਲਾਈ ਮਸ਼ੀਨਾਂ, ਕਿੱਟਾਂ ਤੇ ਸਟੇਸ਼ਨਰੀ ਵੰਡੀ
ਬੂਸੋਵਾਲ ਸਕੂਲ ਵਿਖੇ ਸਿਲਾਈ ਮਸ਼ੀਨਾਂ, ਕਿੱਟਾਂ ਅਤੇ ਸਟੇਸ਼ਨਰੀ ਦੀ ਵੰਡ ਕੀਤੀ
Publish Date: Fri, 24 Apr 2026 08:17 PM (IST)
Updated Date: Fri, 24 Apr 2026 08:19 PM (IST)

- ਖਾਸ ਮਹਿਮਾਨਾਂ ਨੇ ਸ਼ਾਨਦਾਰ ਸਮਾਗਮ ਦੀ ਕੀਤੀ ਸ਼ਲਾਘਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਸੋਵਾਲ ਵਿਖੇ ਸਕੂਲ ਮੁਖੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸਰਪੰਚ ਬਿੱਕਰ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਜੋਗਿੰਦਰ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਸਮਾਗਮ ਦਾ ਆਗਾਜ਼ ਲੈਕਚਰਾਰ ਦਵਿੰਦਰ ਕੁਮਾਰ, ਲੈਕਚਰਾਰ ਇੰਦਰਜੀਤ ਕੌਰ, ਮਾਸਟਰ ਜਗਜੀਤ ਸਿੰਘ, ਮਾਸਟਰ ਜਸਪਾਲ ਸਿੰਘ, ਰਮਨਨਦੀਪ ਸਿੰਘ ਅਤੇ ਸਮੂਹ ਸਟਾਫ ਨੇ ਆਏ ਖਾਸ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਦੌਰਾਨ ਨੈਸ਼ਨਲ ਸਕਿਲਸ ਕੁਆਲੀਫਿਕੇਸ਼ਨ ਫਰੇਮਵਰਕ ਤਹਿਤ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਾਸਟਰ ਦਲਵੀਰ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਮਾਸਟਰ ਅੰਕੁਸ਼ ਨਾਰੰਗ, ਗੁਰਿੰਦਰ ਕੌਰ ਅਤੇ ਰਜਨੀ ਦੀ ਦੇਖ-ਰੇਖ ਹੇਠ ਸਿਲਾਈ ਮਸ਼ੀਨਾਂ, ਕਿੱਟਾਂ ਦੀ ਵੰਡ ਕੀਤੀ ਗਈ। ਛੇਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕਰਦਿਆਂ ਨਵੇਂ ਸੈਸ਼ਨ ਦੀ ਮੁਬਾਰਕਬਾਦ ਦਿੱਤੀ ਗਈ। ਸਕੂਲ ਮੁਖੀ ਸੰਦੀਪ ਕੁਮਾਰ ਨੇ ਆਏ ਖਾਸ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਪੰਚ ਬਿਕਰ ਸਿੰਘ ਅਤੇ ਚੇਅਰਮੈਨ ਜੋਗਿੰਦਰ ਸਿੰਘ ਦੇ ਪਰਿਵਾਰ ਦਾ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਵਡਮੁੱਲਾ ਯੋਗਦਾਨ ਰਿਹਾ ਹੈ। ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਖਾਸ ਮਹਿਮਾਨਾਂ ਨੇ ਸ਼ਾਨਦਾਰ ਸਮਾਗਮ ਕਰਵਾਉਣ ਦੀ ਸ਼ਲਾਘਾ ਕਰਦਿਆਂ ਭਰੋਸਾ ਦਿਵਾਇਆ ਕਿ ਸਕੂਲ ਦੇ ਡਿਵੈਲਪਮੈਂਟ ਪਲੈਨ ਵਿੱਚ ਆਪਣਾ ਯੋਗਦਾਨ ਦੇਣ ਲਈ ਸਦਾ ਯਤਨਸ਼ੀਲ ਰਹਿਣਗੇ। ਇਸ ਮੌਕੇ ਸਰਬਜੀਤ ਕੌਰ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਮਨਜੋਤ ਕੌਰ, ਗੁਰਮੀਤ ਕੌਰ, ਰਾਜਵਿੰਦਰ, ਸੋਨੀਆ ਬਖਸ਼ੋ ਤੇ ਜਗੀਰ ਸਿੰਘ ਆਦਿ ਹਾਜ਼ਰ ਸਨ।