ਪਿਆਰਾ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਸਤਸੰਗ ਪ੍ਰੋਗਰਾਮ ਅੱਜ
ਪਿਆਰਾ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਸਤਸੰਗ ਪ੍ਰੋਗਰਾਮ ਅੱਜ
Publish Date: Sun, 03 May 2026 09:40 PM (IST)
Updated Date: Sun, 03 May 2026 09:41 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਮਿਹਨਤੀ, ਇਮਾਨਦਾਰ ਤੇ ਪ੍ਰਭਾਵਸ਼ਾਲੀ ਇਨਸਾਨ ਬਣਨਾ ਤੇ ਗੁਰੂ ਦੇ ਦੱਸੇ ਰਸਤੇ ’ਤੇ ਚਲਣਾ ਹੀ ਜੀਵਨ ਦਾ ਅਸਲ ਮਕਸਦ ਹੋਣਾ ਚਾਹੀਦਾ ਹੈ। ਸੱਚੀ ਜਿੰਦਗੀ ਓਹੀ ਹੈ ਜੋ ਦੂਜਿਆਂ ਦੇ ਕੰਮ ਆਵੇ ਦੇ ਵਾਕਾਂ ਅਨੁਸਾਰ ਪਿਆਰਾ ਸਿੰਘ (ਸੈਦਪੁਰ ਵਾਲੇ) 40 ਸਾਲ ਦੀ ਨੌਕਰੀ ਕਰਦੇ ਹੋਏ ਬਤੌਰ ਜੋਈ (ਸਬ-ਸਟੇਸ਼ਨ ਟਿੱਬਾ) ਤੋਂ ਸਾਲ 2012 ਨੂੰ ਸੇਵਾ-ਮੁਕਤ ਹੋਏ ਤੇ ਮਿਤੀ 28/04/2026 ਨੂੰ 72 ਸਾਲ ਦੀ ਉਮਰ ਵਿਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਨਿਰੰਕਾਰ ’ਚ ਲੀਨ ਹੋ ਗਏ ਹਨ। ਉਨ੍ਹਾਂ ਦਾ ਸਾਦਾ, ਸਰਲ ਤੇ ਪ੍ਰਭਾਵਸ਼ਾਲੀ ਜੀਵਨ ਸਭ ਲਈ ਪ੍ਰੇਰਨਾਦਾਇਕ ਰਿਹਾ। ਉਨ੍ਹਾਂ ਦੇ ਮਹਾਨ ਜੀਵਨ ਤੋਂ ਪ੍ਰੇਰਨਾ ਲੈਣ ਲਈ ਪਰਿਵਾਰ ਵੱਲੋਂ ਸਤਸੰਗ ਪ੍ਰੋਗਰਾਮ 4 ਮਈ 2026 ਦਿਨ ਸੋਮਵਾਰ ਨੂੰ ਸਥਾਨ ਸੰਤ ਨਿਰਕਾਰੀ ਸਤਸੰਗ ਭਵਨ, ਗੋਲਡਨ ਐਵੀਨਿਊ ਕਾਂਜਲੀ ਰੋਡ ਕਪੂਰਥਲਾ ਵਿਖੇ (ਸਮਾਂ) ਦੁਪਹਿਰ 12:30 ਤੋਂ 2:00 ਵਜੇ ਤੱਕ ਵਿਖੇ ਹੋਵੇਗਾ। ਇਸ ਮੌਕੇ ਪਰਿਵਾਰ ਦੇ ਮੈਂਬਰ ਸੁਰਿੰਦਰ ਕੌਰ ਪਤਨੀ, ਐਡਵੋਕੇਟ ਦਰਸ਼ਨ ਸਿੰਘ ਪੁੱਤਰ, ਸੁਖਜਿੰਦਰ ਸਿੰਘ ਪੁੱਤਰ ਵੱਲੋਂ ਪਰਿਵਾਰ ਨੂੰ ਅਸ਼ੀਰਵਾਦ ਦੇਣ ਲਈ ਸੱਦਾ ਦਿੱਤਾ ਗਿਆ ਹੈ।