ਵਧੀਆ ਸੇਵਾਵਾਂ ਲਈ ਸ਼ੌਕੀ ਟੂਰਾ ਸਨਮਾਨਿਤ
ਵਧੀਆ ਸੇਵਾਵਾਂ ਲਈ ਸੰਤੋਖ ਰਾਜ ਸ਼ੌਕੀ ਟੂਰਾ ਸਨਮਾਨਿਤ
Publish Date: Sat, 02 May 2026 07:03 PM (IST)
Updated Date: Sat, 02 May 2026 07:05 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮਾਰਟ ਸਿਟੀ ਦੇ ਸਕੱਤਰ ਸੰਤੋਖ ਰਾਜ ਸ਼ੌਕੀ ਟੂਰਾ ਨੂੰ ਸਮਾਜ ਲਈ ਵਧੀਆ ਸੇਵਾਵਾਂ ਨਿਭਾਉਣ ’ਤੇ ਲਾਇਨ ਇੰਟਰਨੈਸ਼ਨਲ 321 ਡੀ ਦੇ ਡਿਸਟ੍ਰਿਕਟ ਗਵਰਨਰ ਵੀਐੱਮ ਗੋਇਲ, ਜੀਐੱਸ ਭਾਟੀਆ ਵੀਡੀਜੀ ਟੂ ਤੇ ਇੰਟਰਨੈਸ਼ਨਲ ਮਲਟੀਪਲ ਵਾਈਸ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਪੀਡੀਜੀ ਰਿਜਨ ਚੇਅਰਮੈਨ ਤਜਿੰਦਰ ਬਾਵਾ ਵੱਲੋਂ ਸਾਂਝੇ ਤੌਰ ’ਤੇ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਲਾਈਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਸੰਤੋਖ ਰਾਜ ਸ਼ੌਕੀ ਟੂਰਾ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਟੀਮ ਦੇ ਬਹੁਤ ਹੀ ਐਕਟਿਵ ਮੈਂਬਰ ਹਨ ਤੇ ਸਮਾਜ ਸੇਵਾ ਦੇ ਸਾਰੇ ਕਾਰਜਾਂ ਵਿਚ ਵਧ-ਚੜ੍ਹ ਕੇ ਸਹਿਯੋਗ ਕਰਦੇ ਹਨ, ਜਿਸ ਦੇ ਤਹਿਤ ਉਨ੍ਹਾਂ ਨੂੰ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਸਟਰਿਕਟ ਚੇਅਰਮੈਨ ਲਾਇਨ ਅਸ਼ੋਕ ਵਧਵਾ, ਡਿਸਟਰਿਕ ਚੇਅਰਮੈਨ ਅਸ਼ੋਕ ਮਨੀਲਾ, ਡਿਸਟਰਿਕ ਚੇਅਰਮੈਨ ਬੱਬੂ ਮਨੀਲਾ ,ਡਿਸਟਰਿਕ ਚੇਅਰਮੈਨ ਲਾਇਨ ਜੁਗਲ ਬਵੇਜਾ, ਡਿਸਟਰਿਕ ਚੇਅਰਮੈਨ ਸੰਦੀਪ ਸਿੰਘ, ਡਿਸਟ੍ਰਿਕ ਚੇਅਰਮੈਨ ਲਾਇਨ ਸੁਨੀਲ ਢੀਂਗਰਾ, ਖਜਾਨਚੀ ਗੁਲਸ਼ਨ ਸ਼ਰਮਾ ਲੱਕੀ, ਪੀਆਰਓ ਲਾਇਨ ਵਿਜੇ ਅਰੋੜਾ,ਤੋਂ ਇਲਾਵਾ ਸੁਸ਼ੀਲ ਸ਼ਰਮਾ, ਮਹੇਸ਼ ਬਾਂਗਾ, ਲਾਇਨ ਕੁਲਦੀਪ ਸਿੰਘ, ਲਾਇਨ ਭੁਪਿੰਦਰ ਸਿੰਘ, ਲਾਇਨ ਮੋਹਿਤ ਮਨੋਚਾ, ਲਾਇਨ ਸੰਜੇ ਤਰੇਹਨ ਆਦਿ ਨੇ ਵੀ ਸੰਤੋਖ ਰਾਜ ਸ਼ੌਕੀ ਟੂਰਾ ਨੂੰ ਵਧਾਈ ਦਿੱਤੀ।